ਭਗੌੜਾ ਦੋਸ਼ੀ 10 ਸਾਲ ਬਾਅਦ ਗ੍ਰਿਫ਼ਤਾਰ
Wednesday, Sep 20, 2017 - 01:11 AM (IST)

ਹੁਸ਼ਿਆਰਪੁਰ, (ਅਸ਼ਵਨੀ)- ਭਗੌੜਾ ਐਲਾਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਸ ਨੇ ਇਕ ਦੋਸ਼ੀ ਵਿਜੇ ਕੁਮਾਰ ਪੁੱਤਰ ਕਾਂਸ਼ੀ ਨਾਥ ਵਾਸੀ ਪਿੰਡ ਭਾਮ ਥਾਣਾ ਚੱਬੇਵਾਲ ਨੂੰ 10 ਸਾਲ ਬਾਅਦ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਵਿਜੇ ਕੁਮਾਰ ਖਿਲਾਫ਼ ਥਾਣਾ ਚੱਬੇਵਾਲ ਦੀ ਪੁਲਸ ਨੇ ਹੇਰਾਫੇਰੀ ਦੇ ਦੋਸ਼ 'ਚ ਧਾਰਾ 420 ਤੇ 120-ਬੀ ਤਹਿਤ 12 ਸਤੰਬਰ 2007 ਨੂੰ ਕੇਸ ਦਰਜ ਕੀਤਾ ਸੀ। ਦੋਸ਼ੀ ਨੂੰ ਬਾਅਦ ਵਿਚ ਅਦਾਲਤ ਨੇ ਸੀ. ਆਰ. ਪੀ. ਸੀ. ਦੀ ਧਾਰਾ 82, 83 ਤਹਿਤ ਭਗੌੜਾ ਐਲਾਨ ਦਿੱਤਾ ਸੀ। ਪੁਲਸ ਵੱਲੋਂ ਗ੍ਰਿਫ਼ਤਾਰ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਝਗੜੇ ਦਾ ਦੋਸ਼ੀ ਕਾਬੂ : ਇਸ ਦੌਰਾਨ ਥਾਣਾ ਹਾਜੀਪੁਰ ਦੀ ਪੁਲਸ ਨੇ ਲੜਾਈ-ਝਗੜੇ ਦੀ ਘਟਨਾ ਸਬੰਧੀ ਧਾਰਾ 447, 323, 506, 148 ਤੇ 149 ਤਹਿਤ ਅਦਾਲਤ 'ਚ ਦਾਇਰ ਕੰਪਲੇਂਟ ਕੇਸ 'ਚ ਫ਼ਰਾਰ ਦੋਸ਼ੀ ਕਮਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।