PGI 'ਚ ਖੁੱਲ੍ਹੇਗਾ 'ਸਕਿਨ ਬੈਂਕ', 5 ਸਾਲ ਸੁਰੱਖਿਅਤ ਰਹੇਗੀ ਡੋਨੇਟ ਕੀਤੀ ਚਮੜੀ
Saturday, May 27, 2023 - 05:02 PM (IST)

ਚੰਡੀਗੜ੍ਹ - ਚੰਡੀਗੜ੍ਹ ਦੇ ਪੀਜੀਆਈ ਵਿੱਚ ਜੁਲਾਈ ਦੇ ਮਹੀਨੇ ਨਾਰਦਨ ਰੀਜਨ ਦਾ ਪਹਿਲਾ ਸਕਿਨ ਬੈਂਕ ਖੁੱਲ੍ਹਣ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਫ਼ਾਇਦਾ ਹੋਵੇਗਾ। ਸੂਤਰਾਂ ਅਨੁਸਾਰ ਇਸ ਬੈਂਕ ਦੀ ਮਦਦ ਨਾਲ ਅੱਗ ਲੱਗਣ ਕਾਰਨ ਝੁਲਸ ਜਾਣ ਵਾਲੇ ਲੋਕਾਂ ਦੀ ਜਾਨ ਬਚਾਉਣ ਅਤੇ ਉਹਨਾਂ ਨੂੰ ਜਲਦੀ ਠੀਕ ਕਰਨ ਵਿੱਚ ਬਹੁਤ ਮਦਦ ਮਿਲਣ ਵਾਲੀ ਹੈ। ਦੱਸ ਦੇਈਏ ਕਿ ਫਿਲਹਾਲ ਦੇਸ਼ ਦੇ ਕਿਸੇ ਵੀ ਏਮਜ਼ 'ਚ ਸਕਿਨ ਬੈਂਕ ਦੀ ਸਹੂਲਤ ਨਹੀਂ ਹੈ।
ਇਹ ਵੀ ਪੜ੍ਹੋ : 2000 ਦੇ ਨੋਟਾਂ ਨੇ ਭੰਬਲਭੂਸੇ 'ਚ ਪਾਏ ਲੋਕ, ਪੈਟਰੋਲ ਪੰਪ ਵਾਲਿਆਂ ਨੇ RBI ਤੋਂ ਕੀਤੀ ਇਹ ਖ਼ਾਸ ਮੰਗ
ਇਸ ਮਾਮਲੇ ਦੇ ਸਬੰਧ ਵਿੱਚ ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਅਨੁਸਾਰ ਅੱਗ ਕਾਰਨ ਵਾਪਸੇ ਹਾਦਸੇ ਵਿੱਚ 50 ਫ਼ੀਸਦੀ ਤੋਂ ਵੱਧ ਝੁਲਸੇ ਗਏ ਮਰੀਜ਼ ਦੇ ਸਰੀਰ ਵਿੱਚ ਖੂਨ ਦੇ ਟਿਸ਼ੂ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਮਰੀਜ਼ ਦੇ ਸਰੀਰ ਵਿੱਚ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਹਾਲਤ ਵਿੱਚ ਝੁਲਸੇ ਹੋਏ ਬੱਚਿਆਂ ਦੇ ਸੜੇ ਹੋਏ ਹਿੱਸੇ 'ਤੇ ਟੈਂਪਰੇਰੀ ਟਰਾਂਸਪਲਾਂਟ ਸਕਿਨ ਕਰਕੇ ਜਲਦੀ ਠੀਕ ਕੀਤਾ ਜਾ ਸਕਦਾ ਹੈ। ਟ੍ਰਾਂਸਪਲਾਂਟ ਕਰਨ ਤੋਂ ਇਕ ਮਹੀਨੇ ਬਾਅਦ ਮਰੀਜ਼ ਦੀ ਆਪਣੀ ਚਮੜੀ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਇਸ ਸਥਿਤੀ ਵਿੱਚ, ਟ੍ਰਾਂਸਪਲਾਂਟ ਕੀਤੀ ਚਮੜੀ ਉਤਰਨੀ ਸ਼ੁਰੂ ਹੋ ਜਾਂਦੀ ਹੈ ਅਤੇ ਮਰੀਜ਼ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਪੜ੍ਹੋ : IPL 2023 Final : ਮੈਚ ਵੇਖਣ ਲਈ ਆਨਲਾਈਨ ਟਿਕਟਾਂ ਦੀ ਇੰਝ ਕਰੋ ਬੁੱਕਿੰਗ, ਜਾਣੋ ਕਿੰਨੀ ਹੈ ਕੀਮਤ
ਦੱਸ ਦੇਈਏ ਕਿ ਟਰਾਂਸਪਲਾਂਟ ਸਕਿਨ ਗੰਢੇ ਦੇ ਛਿਲਕੇ ਤੋਂ ਵੀ ਪਤਨੀ ਚਮੜੀ ਹੁੰਦੀ ਹੈ। ਇਸ ਚਮੜੀ ਦੇ 10 ਬਾਈ 10 ਦਾ ਹਿੱਸਾ 70-80 ਹਜ਼ਾਰ ਰੁਪਏ ਦੇ ਕਰੀਬ ਆਉਂਦਾ ਹੈ। ਦੇਸ਼ ਭਰ ਵਿੱਚ 17 ਸਕਿਨ ਬੈਂਕ ਹਨ। ਵਰਤਮਾਨ ਸਮੇਂ ਵਿੱਚ ਮਹਾਰਾਸ਼ਟਰ, ਉੜੀਸਾ, ਕਰਨਾਟਕ, ਮੱਧ ਪ੍ਰਦੇਸ਼, ਤਾਮਿਲਨਾਡੂ, ਜੈਪੁਰ ਵਿੱਚ ਸਕਿਨ ਬੈਂਕ ਮੌਜੂਦ ਹਨ। ਇਸ ਦੇ ਨਾਲ ਹੀ ਇਹ ਸਹੂਲਤ ਜੈਪੁਰ ਦੇ ਸਰਕਾਰੀ ਸਵਾਈ ਮਾਨਸਿੰਘ ਹਸਪਤਾਲ ਵਿੱਚ ਸ਼ੁਰੂ ਕੀਤੀ ਗਈ ਹੈ। ਪੀ.ਜੀ.ਆਈ. ਰੋਟੋ ਵਿਭਾਗ ਜਿਸ ਤਰ੍ਹਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ, ਉਸੇ ਤਰ੍ਹਾਂ ਚਮੜੀ ਦਾਨ ਲਈ ਵੀ ਪ੍ਰੇਰਿਤ ਕਰੇਗਾ।
ਇਹ ਵੀ ਪੜ੍ਹੋ : 2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
ਬ੍ਰੇਨ ਡੈੱਡ ਮਰੀਜ਼ ਦੇ ਸਰੀਰ ਤੋਂ ਚਮੜੀ ਨੂੰ ਹਟਾਉਣ ਤੋਂ ਬਾਅਦ, ਇਸ ਨੂੰ 3 ਹਫ਼ਤਿਆਂ ਲਈ ਚਮੜੀ ਦੇ ਗਲਾਈਸਰੋਲ ਵਿੱਚ ਰੱਖਿਆ ਜਾਵੇਗਾ, ਜਿਸ ਨਾਲ ਚਮੜੀ ਦੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਫਿਰ ਕਈ ਤਰ੍ਹਾਂ ਦੇ ਪ੍ਰੋਸੈਸਿੰਗ ਕਰਨ ਤੋਂ ਬਾਅਦ ਤੈਅ ਕੀਤਾ ਜਾਂਦਾ ਹੈ ਕਿ ਚਮੜੀ ਟਰਾਂਸਪਲਾਂਟ ਲਈ ਯੋਗ ਹੈ ਜਾਂ ਨਹੀਂ। ਇਹ ਪੰਜ ਸਾਲ ਤੱਕ ਸੁਰੱਖਿਅਤ ਰਹਿੰਦੀ ਹੈ।