ਛੱਠ ਪੂਜਾ ਦੇ ਦੌਰਾਨ ਸ਼ਰਧਾਲੂਆਂ ਨੇ ਦਿੱਤਾ ਪਹਿਲਾ ਅਰਕ
Wednesday, Nov 10, 2021 - 09:53 PM (IST)
ਅੰਮ੍ਰਿਤਸਰ (ਸਰਬਜੀਤ)- ਛੱਠ ਪੂਜਾ ਜਿੱਥੇ ਯੂ.ਪੀ ਬਿਹਾਰ ਝਾਰਖੰਡ ਅਤੇ ਹੋਰ ਸਟੇਟਾਂ ਵਿੱਚ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ, ਉੱਥੇ ਹੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਛੱਠ ਪੂਜਾ ਦਾ ਵਰਤ ਰੱਖਣ ਵਾਲੇ ਸ਼ਰਧਾਲੂਆਂ ਦੀ ਕੋਈ ਕਮੀ ਨਹੀਂ ਨਜ਼ਰ ਆਈ ।
ਅੰਮ੍ਰਿਤਸਰ ਵਿਖੇ ਤਾਰਾਂ ਵਾਲਾ ਪੁਲ 'ਤੇ ਪੈਂਦੇ ਨਹਿਰ ਵਿਚ ਜਿੱਥੇ ਸ਼ਰਧਾਲੂਆਂ ਨੇ ਬੜੇ ਹੀ ਸ਼ਰਧਾ ਉਤਸ਼ਾਹ ਨਾਲ ਛੱਠ ਵਰਤ ਰੱਖਦੇ ਸਮੇਂ ਡੁੱਬਦੇ ਸੂਰਜ ਨੂੰ ਪਹਿਲਾਂ ਅਰਕ ਦਿਤਾ । ਉੱਥੇ ਹੀ ਸੁਹਾਗਣਾਂ ਨੇ ਆਪਣੀ ਪੂਜਾ ਵੀ ਆਰੰਭ ਕੀਤੀ।
ਜਾਣਕਾਰੀ ਦੇ ਅਨੁਸਾਰ ਇਹ ਵਰਤ ਕੱਲ੍ਹ ਸਵੇਰ ਤੱਕ ਹੋਵੇਗਾ ਅਤੇ ਸੂਰਜ ਨਿਕਲਦੇ ਹੀ ਸੂਰਜ ਨੂੰ ਪਹਿਲਾਂ ਅਰਕ ਦੇ ਕੇ ਛੱਠ ਵਰਤ ਰੱਖਣ ਵਾਲੇ ਸ਼ਰਧਾਲੂਆਂ ਵੱਲੋਂ ਇਹ ਵਰਤ ਸਮਾਪਤ ਕੀਤਾ ਜਾਵੇਗਾ ।