ਅੱਗ ਲੱਗਣ,ਮਾਲ ਸੁਆਹ,finished goods,The fire
Monday, Jun 12, 2017 - 07:19 AM (IST)
ਲੁਧਿਆਣਾ, (ਮੁਕੇਸ਼)- ਫੋਕਲ ਪੁਆਇੰਟ ਫੇਜ਼-4 ਮੈਟਰੋ ਰੋਡ 'ਤੇ ਸਾਈਕਲ ਪਾਰਟ ਤਿਆਰ ਕਰਨ ਵਾਲੀ ਫੈਕਟਰੀ 'ਚ ਅੱਗ ਲੱਗਣ ਨਾਲ ਲੱਖਾਂ ਦਾ ਤਿਆਰ ਮਾਲ ਤੇ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ।
ਮਾਲਕ ਰਾਜੇਸ਼ ਕੁਮਾਰ ਨੇ ਕਿਹਾ ਉਨ੍ਹਾਂ ਦੀ ਫੇਜ਼ 4 ਵਿਚ ਪੈਕਸਨ ਸਾਈਕਲ ਇੰਡਸਟਰੀ ਨਾਂ ਦੀ ਸਾਈਕਲ ਪਾਰਟ ਤਿਆਰ ਕਰਨ ਦੀ ਫੈਕਟਰੀ ਹੈ। ਫੈਕਟਰੀ ਤੋਂ ਕਰੀਬ 12.30 ਵਜੇ ਰਾਤ ਨੂੰ ਚੌਕੀਦਾਰ ਦਾ ਫੋਨ ਆਇਆ ਕਿ ਫੈਕਟਰੀ ਅੰਦਰ ਅੱਗ ਲੱਗ ਗਈ ਹੈ। ਅੱਗ ਦੀ ਖ਼ਬਰ ਮਿਲਦੇ ਹੀ ਉਹ ਅਰਬਨ ਅਸਟੇਟ ਆਪਣੇ ਘਰ ਤੋਂ ਫੈਕਟਰੀ ਲਈ ਰਵਾਨਾ ਹੋ ਗਏ। ਇਸ ਦੌਰਾਨ ਉਨ੍ਹਾਂ ਫਾਇਰ ਬਿਗ੍ਰੇਡ ਪੁਲਸ ਨੂੰ ਸੂਚਿਤ ਕੀਤਾ, ਜੋ ਕਿ ਮੌਕੇ 'ਤੇ ਪਹੁੰਚ ਗਏ।
ਇਸ ਦੌਰਾਨ ਅੱਗ ਨੇ ਪ੍ਰਚੰਡ ਰੂਪ ਧਾਰਨ ਕਰ ਲਿਆ ਤੇ ਫੈਕਟਰੀ ਵਿਚ ਫੈਲ ਗਈ। ਲੋਕਾਂ ਦੀ ਮਦਦ ਨਾਲ ਫੈਕਟਰੀ ਅੰਦਰ ਰਹਿ ਰਹੇ 5-6 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਸਖਤ ਮੁਸ਼ੱਕਤ ਮਰਗੋਂ ਅੱਗ ਉੱਪਰ ਸਵੇਰੇ 5 ਵਜੇ ਦੇ ਕਰੀਬ ਕਾਬੂ ਪਾ ਲਿਆ। ਰਾਜੇਸ਼ ਕੁਮਾਰ ਨੇ ਕਿਹਾ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਦਾ ਕਰੀਬ 25 ਲੱਖ ਦਾ ਤਿਆਰ ਮਾਲ ਮਸ਼ੀਨਰੀ ਸੜ ਕੇ ਸੁਆਹ ਹੋ ਗਈਆਂ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ੂਜ਼ ਮਾਰਕੀਟ ਦੀ ਬੇਸਮੈਂਟ 'ਚ ਲੱਗੀ ਅੱਗ
ਲੁਧਿਆਣਾ,(ਰਿਸ਼ੀ)-ਘੰਟਾਘਰ ਚੌਕ ਸਥਿਤ ਸ਼ੂਜ਼ ਮਾਰਕੀਟ ਦੀ ਬੇਸਮੈਂਟ 'ਚ ਐਤਵਾਰ ਦੁਪਹਿਰ ਲਗਭਗ 2.30 ਵਜੇ ਅਚਾਨਕ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਮਾਰਕੀਟ 'ਚ ਭੱਜ-ਦੌੜ ਮਚ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਫਾਇਰਬ੍ਰਿਗੇਡ ਵਿਭਾਗ ਦੀ 1 ਗੱਡੀ ਨੇ ਅੱਗ 'ਤੇ ਜਲਦੀ ਹੀ ਕਾਬੂ ਪਾ ਲਿਆ। ਮਿਲੀ ਜਾਣਕਾਰੀ ਅਨੁਸਾਰ ਮਾਰਕੀਟ ਦੀ ਬੇਸਮੈਂਟ 'ਚ ਕੁਝ ਖਾਲੀ ਜਗ੍ਹਾ ਬਣੀ ਹੋਈ ਹੈ, ਜਿੱਥੇ ਕਾਫੀ ਸਮੇਂ ਤੋਂ ਕੂੜਾ ਕਰਕਟ ਸੁੱਟਦੇ ਆ ਰਹੇ ਹਨ। ਦੁਪਹਿਰ ਦੇ ਸਮੇਂ ਮਾਰਕੀਟ 'ਚ ਚਾਹ ਬਣਾਉਣ ਵਾਲੇ ਨੇ ਅਚਾਨਕ ਧੂੰਆਂ ਨਿਕਲਦਾ ਦੇਖ ਰੌਲਾ ਪਾਇਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਕਿਸੇ ਸ਼ਰਾਰਤੀ ਤੱਥ ਵੱਲੋਂ ਸਿਰਗਟ ਬੀੜੀ ਸੁੱਟਣ ਕਾਰਨ ਕੂੜੇ ਦੇ ਢੇਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।
