ਸ਼ੱਕੀ ਹਲਾਤਾਂ ’ਚ ਪਿਓ ਨੇ ਬੱਚਿਆਂ ਸਮੇਤ ਨਿਗਲਿਆ ਜਹਿਰੀਲਾ ਪ੍ਰਦਾਥ, ਇੱਕ ਦੀ ਮੌਤ

Thursday, Feb 18, 2021 - 08:14 PM (IST)

ਸ਼ੱਕੀ ਹਲਾਤਾਂ ’ਚ ਪਿਓ ਨੇ ਬੱਚਿਆਂ ਸਮੇਤ ਨਿਗਲਿਆ ਜਹਿਰੀਲਾ ਪ੍ਰਦਾਥ, ਇੱਕ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, (ਰਿਣੀ/ ਪਵਨ)- ਸਥਾਨਕ ਜੋਧੂ ਕਾਲੋਨੀ ਵਾਸੀ ਦਾ ਇੱਕ ਵਿਅਕਤੀ ਜੋਂ ਕਿ ਐਂਬੂਲੈਂਸ ਡਰਾਇਵਰ ਵਜੋਂ ਕੰਮ ਕਰਦਾ ਸੀ ਨੇ ਬੱਚਿਆਂ ਸਮੇਤ ਸ਼ੱਕੀ ਹਲਾਤਾਂ 'ਚ ਜਹਿਰੀਲੀ ਵਸਤੂ ਨਿਗਲ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧੂ ਕਾਲੋਨੀ ਵਾਸੀ ਨਵੀਨ ਕੁਮਾਰ ਉਰਫ਼ ਭੋਲਾ (40), ਉਸਦੀ ਬੇਟੀ ਤਾਨੀਆ (7) ਅਤੇ ਬੇਟਾ ਕਬੀਰ (5) ਨੂੰ ਅੱਜ ਗੰਭੀਰ ਹਾਲਤ 'ਚ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ। ਡਾਕਟਰ ਅਨੁਸਾਰ ਇਹਨਾਂ ਤਿੰਨਾਂ ਨੇ ਹੀ ਕੋਈ ਜਹਿਰੀਲੀ ਵਸਤੂ ਨਿਗਲ ਲਈ ਸੀ। ਗੰਭੀਰ ਹਾਲਤ ਨੂੰ  ਦੇਖਦਿਆ ਤਿੰਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਤਾਨੀਆ ਦੀ ਮੌਤ ਹੋ ਗਈ, ਜਦਕਿ ਭੋਲਾ ਅਤੇ ਉਸਦਾ ਬੇਟਾ ਕਬੀਰ ਗੰਭੀਰ ਹਾਲਤ 'ਚ ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਹਨ। ਉਧਰ ਜਦ ਇਸ ਮਾਮਲੇ 'ਚ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਜੇ ਇਸ ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ  ਜੋਂ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਜਹਿਰੀਲੀ ਚੀਜ ਨਿਗਲਣ ਤੋਂ ਪਹਿਲਾ ਇਸ ਵਿਅਕਤੀ ਨੇ ਆਪਣੇ ਮੋਬਾਇਲ 'ਤੇ ਇੱਕ ਵੀਡੀਓ ਬਣਾਈ ਜਿਸ 'ਚ ਉਸਨੇ ਇੱਕ ਔਰਤ ਅਤੇ ਉਸਦੇ ਬੇਟੇ 'ਤੇ ਦੋਸ਼ ਲਾਏ ਹਨ ਕਿ ਉਹਨਾਂ ਨੇ ਉਸਦੀ ਪਤਨੀ ਦੀ ਪਹਿਲਾ ਇਤਰਾਜਯੋਗ ਵੀਡੀਓ ਬਣਾਈ ਅਤੇ ਫਿਰ ਵੀਡੀਓ ਨੂੰ ਇੰਟਰਨੈੱਟ 'ਤੇ ਪਾਉਣ ਦੀ ਧਮਕੀ ਦੇ ਉਸਨੂੰ ਬਲੈਕਮੇਲ ਕਰਦੇ ਸਨ। ਫਿਲਹਾਲ ਪੁਲਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


author

Bharat Thapa

Content Editor

Related News