ਮੋਡ਼ ਕੱਟਣ ਦੌਰਾਨ ਬਾਬਾ-ਪੋਤਾ ਟਰੈਕਟਰ ਸਮੇਤ ਨਹਿਰ ’ਚ ਡਿੱਗੇ, ਪੋਤੇ ਦੀ ਮੌਤ
Monday, Jun 18, 2018 - 02:00 AM (IST)

ਮੁਕੇਰੀਆਂ, (ਨਾਗਲਾ)- ਡ ਟੇਰਕਿਆਨਾ ’ਚ ਪੈਂਦੀ ਹਾਈਡਲ ਨਹਿਰ ’ਚ ਟਰੈਕਟਰ ਡਿੱਗਣ ਕਾਰਨ ਜਿੱਥੇ ਪੋਤੇ ਦੀ ਮੌਤ ਹੋ ਗਈ, ਉੱਥੇ ਬਾਬੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜੀਤ ਸਿੰਘ ਵਧੈਈਏ ’ਚ ਪੈਂਮੁਕਰੀਆਂ ਨਜ਼ਦੀਕ ਪੈਂਦੇ ਪਿੰਦੀ ਜ਼ਮੀਨ ਦੀ ਵਹਾਈ ਕਰਕੇ ਆਪਣੇ ਪੋਤੇ 9 ਸਾਲਾ ਅਰਸ਼ਪ੍ਰੀਤ ਨਾਲ ਟਰੈਕਟਰ ’ਤੇ ਵਾਪਸ ਆ ਰਿਹਾ ਸੀ। ਟੇਰਕਿਆਣਾ ਪੁਲ ਕਰਾਸ ਕਰਦੇ ਸਮੇਂ ਉਸ ਦੇ ਟਰੈਕਟਰ ਦੀਆਂ ਹੱਲਾਂ ਮੋਡ਼ ਦੌਰਾਨ ਪੁਲ ’ਚ ਫਸ ਗਈਅਾਂ, ਜਿਸ ਕਾਰਨ ਟਰੈਕਟਰ ਨਹਿਰ ’ਚ ਲਟਕ ਗਿਆ ਤੇ ਟਰੈਕਟਰ ’ਤੇ ਬੈਠਾ ਅਰਸ਼ਪ੍ਰੀਤ ਪੁੱਤਰ ਸੁਰਜਨ ਸਿੰਘ ਵਾਸੀ ਵਧੈਈਆ ਨਹਿਰ ’ਚ ਡਿੱਗ ਪਿਆ।
ਪਤਾ ਲੱਗਣ ’ਤੇ ਨਜ਼ਦੀਕ ਦੇ ਲੋਕਾਂ ਨੇ ਅਰਸ਼ਪ੍ਰੀਤ ਨੂੰ ਬਾਹਰ ਕੱਢਿਆ ਪ੍ਰੰਤੂ ਇਸ ਦੌਰਾਨ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੁਰਘਟਨਾ ਦੌਰਾਨ ਬਾਬੇ ਅਜੀਤ ਸਿੰਘ ਦੀ ਹਾਲਤ ਨਾਜ਼ਕ ਬਣੀ ਹੋਈ ਹੈ। ਜਿਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ ਹੈ।