ਦੁੱਧ ਡੋਲ੍ਹ ਕੇ ਕਿਸਾਨਾਂ ਜਤਾਇਆ ਰੋਸ

01/19/2018 12:25:27 AM

ਕੋਟ ਈਸੇ ਖਾਂ, (ਗਰੋਵਰ, ਸੰਜੀਵ)- ਪਿੰਡ ਕੋਟ ਸਦਰ ਖਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਕਿਸਾਨ ਯੂਨੀਅਨ ਮਾਨ ਵੱਲੋਂ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਦੁੱਧ ਦਾ ਰੇਟ ਘੱਟ ਮਿਲਣ ਕਾਰਨ ਰੋਸ ਵਜੋਂ ਦੁੱਧ ਗਲੀਆਂ 'ਚ ਡੋਲ੍ਹਿਆ। ਕਿਸਾਨਾਂ ਦੱਸਿਆ ਕਿ ਦੁੱਧ ਦਾ ਰੇਟ ਘੱਟ ਹੋਣ ਕਾਰਨ ਉਨ੍ਹਾਂ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖੇਤੀਬਾੜੀ ਘਾਟੇ ਦਾ ਸੌਦਾ ਬਣਿਆ ਹੋਇਆ ਹੈ ਤੇ ਹੁਣ ਦੁੱਧ ਦਾ ਰੇਟ ਵੀ ਘੱਟ ਮਿਲਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ।
ਉਨ੍ਹਾਂ ਦੱਸਿਆ ਕਿ ਗਾਂ ਦੇ ਦੁੱਧ ਦਾ ਰੇਟ 20 ਰੁਪਏ ਲਿਟਰ ਮਿਲਦਾ ਹੈ ਜਦਕਿ ਦਾਣਾ 22 ਰੁਪਏ ਕਿਲੋ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ਿਆਂ ਦੀ ਮਾਰ ਝੱਲ ਰਿਹਾ ਹੈ। ਜੇਕਰ ਦੁੱਧ ਦੇ ਰੇਟ ਇਸੇ ਤਰ੍ਹਾਂ ਘੱਟ ਮਿਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਆਰਥਿਕ ਤੌਰ 'ਤੇ ਤੰਗਹਾਲੀ ਭਰਿਆ ਜੀਵਨ ਜਿਊਣਗੇ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਵੱਲ ਪਹਿਲ ਦੇ ਆਧਾਰ 'ਤੇ ਧਿਆਨ ਦੇਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਪਾਸਿਓਂ ਤਾਂ ਰਾਹਤ ਮਿਲ ਸਕੇ। ਇਸ ਸਮੇਂ ਹਰਜਿੰਦਰ ਸਿੰਘ, ਬੋਹੜ ਸਿੰਘ, ਜਗਤਾਰ ਸਿੰਘ, ਟਹਿਲ ਸਿੰਘ, ਜੱਸਾ ਸਿੰਘ, ਸੁੱਖਾ ਸਿੰਘ, ਤੋਤਾ ਸਿੰਘ, ਸਾਜਨ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਬਾਜ ਸਿੰਘ, ਗੁਰਦੀਪ ਸਿੰਘ ਆਦਿ ਮੌਜੂਦ ਸਨ।


Related News