ਕਿਸਾਨ ਅਚਾਨਕ ਹੋ ਗਿਆ ਮਾਲੋ-ਮਾਲ, ਕਿਸਮਤ ਨੇ ਅਜਿਹੀ ਮਾਰੀ ਪਲਟੀ ਕਿ...

Saturday, May 17, 2025 - 11:20 AM (IST)

ਕਿਸਾਨ ਅਚਾਨਕ ਹੋ ਗਿਆ ਮਾਲੋ-ਮਾਲ, ਕਿਸਮਤ ਨੇ ਅਜਿਹੀ ਮਾਰੀ ਪਲਟੀ ਕਿ...

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਕਿਸਾਨ ਦੀ ਕਿਸਮਤ ਉਸ ਵੇਲੇ ਚਮਕ ਗਈ, ਜਦੋਂ ਉਸ ਦੀ 9 ਲੱਖ ਰੁਪਏ ਦੀ ਲਾਟਰੀ ਲੱਗ ਗਈ। ਜਿਵੇਂ ਹੀ ਲਾਟਰੀ ਨਿਕਲਣ ਦਾ ਪਤਾ ਲੱਗਾ ਤਾਂ ਕਿਸਾਨ ਦੇ ਘਰ ਢੋਲ ਵੱਜਣੇ ਸ਼ੁਰੂ ਹੋ ਗਏ ਅਤੇ ਜਸ਼ਨ ਮਨਾਏ ਜਾਣ ਲੱਗੇ। ਜਾਣਕਾਰੀ ਮੁਤਾਬਕ ਕਿਸਾਨ ਅਮਰਪ੍ਰੀਤ ਸਿੰਘ ਵਾਸੀ ਫ਼ਰੀਦਕੋਟ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਫਿਰੋਜ਼ਪੁਰ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਅਤੇ ਉਹ ਅਕਸਰ ਲਾਟਰੀ ਪਾਉਂਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਗ੍ਰਨੇਡ ਹਮਲੇ ਦੀ ਕੋਸ਼ਿਸ਼! ਇਲਾਕੇ ਦੇ ਲੋਕਾਂ ਦੇ ਸੁੱਕ ਗਏ ਸਾਹ (ਤਸਵੀਰਾਂ)

ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਲਾਟਰੀ ਦੀ ਟਿਕਟ ਪਾਈ ਤਾਂ ਦੁਕਾਨਦਾਰ ਦਾ ਫੋਨ ਆ ਗਿਆ ਕਿ ਉਸ ਦੀ ਲਾਟਰੀ ਨਿਕਲ ਗਈ ਹੈ। ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਦਾ ਇੰਨਾ ਵੱਡਾ ਇਨਾਮ ਨਿਕਲ ਜਾਵੇਗਾ। ਉਸ ਨੇ ਦੱਸਿਆ ਕਿ ਪਹਿਲਾਂ ਵੀ ਉਸ ਦਾ 2 ਲੱਖ ਰੁਪਏ ਦਾ ਇਨਾਮ ਨਿਕਲ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਦੇ ਹੱਕ 'ਚ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਵੱਡੀ ਸਕੀਮ ਨੂੰ ਦਿੱਤੀ ਮਨਜ਼ੂਰੀ

ਇਸ ਬਾਰੇ ਦੁਕਾਨਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਹ 6 ਰੁਪਏ ਦੀ ਟਿਕਟ ਹੁੰਦੀ ਹੈ ਅਤੇ ਕੱਲ ਡਰਾਅ ਨਿਕਲਿਆ ਹੈ, ਜਿਸ 'ਚ 9 ਹਜ਼ਾਰ ਦੇ ਪੂਰੇ 100 ਇਨਾਮ ਨਿਕਲੇ ਹਨ ਅਤੇ ਕਿਸਾਨ ਦਾ 9 ਲੱਖ ਰੁਪਏ ਦਾ ਇਨਾਮ ਨਿਕਲ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News