ਸਕੂਟਰੀ ਦਾ ਟਾਇਰ ਫਟਣ ਨਾਲ ਸਡ਼ਕ ’ਤੇ ਡਿੱਗਾ ਪਰਿਵਾਰ; 3 ਜ਼ਖਮੀ
Sunday, Jul 29, 2018 - 12:58 AM (IST)
ਰੂਪਨਗਰ, (ਵਿਜੇ)- ਘਰ ਤੋਂ ਬੱਚੇ ਦਾ ਸਰਟੀਫਿਕੇਟ ਲੈ ਕੇ ਨਿਕਲੇ ਪਤੀ ਪਤਨੀ ਅਤੇ ਇੱਕ ਬੱਚੇ ਦੇ ਸਡ਼ਕ ਹਾਦਸੇ ’ਚ ਜਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਸਿਵਲ ਹਸਪਤਾਲ ’ਚ ਇਲਾਜ ਅਧੀਨ ਜ਼ਖਮੀ ਮੰਗਤ ਰਾਮ ਨਿਵਾਸੀ ਰਤਨਪੁਰਾ (ਨੂਹੋਂ) ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਆਪਣੀ ਐਕਟਿਵਾ ’ਤੇ ਪਤਨੀ ਅਰੁਣਾ ਰਾਣੀ ਅਤੇ ਪੁੱਤਰ ਦੀਵਾਂਸ਼ ਨਾਲ ਉਸਦਾ ਸਕੂਲ ਸਰਟੀਫਿਕੇਟ ਲੈਣ ਜਾ ਰਿਹਾ ਸੀ। ਜਿਵੇਂ ਹੀ ਉਹ ਰੂਪਨਗਰ ਦੇ ਨੇਡ਼ੇ ਪਹੁੰਚੇ ਤਾਂ ਅਚਾਨਕ ਐਕਟਿਵਾ ਦਾ ਅਗਲਾ ਟਾਇਰ ਫਟ ਗਿਆ, ਜਿਸ ਕਾਰਨ ਉਹ ਡਿੱਗ ਗਏ ਅਤੇ ਤਿੰਨੋ ਜ਼ਖਮੀ ਹੋ ਗਏ। ਤਿੰਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਪਰ ਅਰੁਣਾ ਰਾਣੀ ਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਪੀ.ਜੀ.ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ।
