ਸਿੱਖਿਆ ਵਿਭਾਗ ਨੇ 15 ਸੈਂਟਰ ਹੈੱਡ ਟੀਚਰਾਂ ਨੂੰ ਤਰੱਕੀ ਦੇ ਕੇ ਬਣਾਇਆ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ

Sunday, Jul 18, 2021 - 02:43 AM (IST)

ਸਿੱਖਿਆ ਵਿਭਾਗ ਨੇ 15 ਸੈਂਟਰ ਹੈੱਡ ਟੀਚਰਾਂ ਨੂੰ ਤਰੱਕੀ ਦੇ ਕੇ ਬਣਾਇਆ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ

ਫਿਰੋਜ਼ਪੁਰ,(ਹਰਚਰਨ,ਬਿੱਟੂ)- ਸਰਕਾਰ ਨੇ 15 ਸੈਂਟਰ ਹੈਡ ਟੀਚਰਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਵਜੋਂ ਤਰੱਕੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਪੀ. ਆਈ. ਐਲੀਮੈਂਟਰੀ ਸਿੱਖਿਆ ਜਗਤਾਰ ਸਿੰਘ ਕੂਲੜੀਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਸੁਧਾਰ ਅਤੇ ਅਧਿਆਪਕਾਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ ਤਰੱਕੀਆਂ ਵੀ ਅਧਿਆਪਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਗਈਆਂ ਹਨ।

 ਜਿਨ੍ਹਾਂ ਸੈਂਟਰ ਹੈਡ ਟੀਚਰਾਂ ਨੂੰ ਤਰੱਕੀ ਦੇ ਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਣਾਇਆ ਗਿਆ ਹੈ। ਉਨ੍ਹਾਂ ਵਿੱਚ ਮਥਰਾ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ (ਜੀ.ਪੀ.ਐਸ.) ਚੱਕ ਵੈਰੋਕੇ (ਫਾਜ਼ਿਲਕਾ), ਰਕੇਸ਼ ਕੁਮਾਰ ਜੀ.ਪੀ.ਐਸ. ਖਾਈ ਫੇਮੀ ਕੀ (ਫਿਰੋਜ਼ਪੁਰ 3), ਦੇਵੀ ਪ੍ਰਸਾਦ ਜੀ.ਪੀ.ਐਸ. ਮਿਸ਼ਰੀਵਾਲਾ (ਫਿਰੋਜ਼ਪੁਰ), ਯਸ਼ਪਾਲ ਸਿੰਘ ਜੀ.ਪੀ.ਐਸ. ਪੱਲਾ ਮੇਘਾ (ਫਿਰੋਜ਼ਪੁਰ), ਸੰਜੀਵ ਕੁਮਾਰ ਜੀ.ਪੀ.ਐਸ. ਪੰਜੇ ਕੇ ਉਤਾੜ (ਫਿਰੋਜ਼ਪੁਰ), ਹਰਜੀਤ ਕੌਰ ਜੀ.ਪੀ.ਐਸ. ਕੁਹਾਲਾ (ਫਿਰੋਜ਼ਪੁਰ), ਅੰਜਲੀ ਜੀ.ਪੀ.ਐਸ. ਬੁੱਲੋ ਕੇ (ਫਿਰੋਜ਼ਪੁਰ), ਭੁਪਿੰਦਰ ਸਿੰਘ ਜੀ.ਪੀ.ਐਸ. ਫਰੀਦੇਵਾਲਾ ਘੱਲ ਖੁਰਦ (ਫਿਰੋਜ਼ਪੁਰ), ਪਰਲੋਕ ਸਿੰਘ ਜੀ.ਪੀ.ਐਸ. ਮਧਰਾ ਕਾਦੀਆਂ (ਗੁਰਦਾਸਪੁਰ), ਲਖਵਿੰਦਰ ਸਿੰਘ ਜੀ.ਪੀ.ਐਸ. ਭੱਟੀਆਂ (ਗੁਰਦਾਸਪੁਰ), ਪੰਕਜ ਅਰੋੜਾ ਜੀ.ਪੀ.ਐਸ.ਗਜ਼ਨੀਪੁਰ (ਗੁਰਦਾਸਪੁਰ), ਸੁਦੇਸ਼ ਖੰਨਾ ਜੀ.ਪੀ.ਐਸ. ਕਲਾਨੌਰ (ਗੁਰਦਾਸਪੁਰ), ਨਰੇਸ਼ ਕੁਮਾਰ ਜੀ.ਪੀ.ਐਸ. ਹੱਲਾ (ਗੁਰਦਾਸਪੁਰ), ਰਕੇਸ਼ ਕੁਮਾਰ ਜੀ.ਪੀ.ਐਸ. ਹੇਮਰਾਜ ਪੁਰਾ (ਗੁਰਦਾਸਪੁਰ) ਅਤੇ ਗੁਰਮੇਲ ਸਿੰਘ ਜੀ.ਈ.ਐਸ. ਬਾਬਰ ਪੁਰਾ (ਪਟਿਆਲਾ) ਸ਼ਾਮਲ ਹਨ।

 ਕੂਲੜੀਆਂ ਅਨੁਸਾਰ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸਥਾਨ ਹਾਸਲ ਕਰ ਚੁੱਕਿਆ ਹੈ ਅਤੇ ਪੰਜਾਬ ਦੇ ਦੋ ਸੌ ਅਠਾਈ ਬਲਾਕਾਂ ਵਿੱਚ ਪ੍ਰਾਇਮਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਵਿਭਾਗ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਸਮਾਰਟ ਸਕੂਲ ਪ੍ਰੋਜੈਕਟ ਅਤੇ ਸਮੁੱਚੀਆਂ ਗਤੀਵਿਧੀਆਂ ਦੀ ਬਦੌਲਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਮਿਆਰੀ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਇਨ੍ਹਾਂ ਨਵੇ ਨਿਯੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਆਣ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਵੱਤਾ ਆਧਾਰਤ ਸਿੱਖਿਆ ਨੂੰ ਹੋਰ ਹੁਲਾਰਾ ਮਿਲੇਗਾ।


author

Bharat Thapa

Content Editor

Related News