ਨਸ਼ੇ ਦੇ ਦੈਂਤ ਨੇ ਉਜਾੜਿਆ ਪਰਿਵਾਰ, ਇਕ ਧੀ ਦਾ ਪਿਓ ਸੀ ਮ੍ਰਿਤਕ
Wednesday, Jul 17, 2024 - 05:45 PM (IST)
ਪੱਟੀ (ਸੋਢੀ)-ਪੱਟੀ ਸਬ ਡਵੀਜ਼ਨ ਅਧੀਨ ਆਉਂਦੇ ਪਿੰਡ ਜੌੜ ਸਿੰਘ ਵਾਲਾ ਵਿਖੇ ਨੌਜਵਾਨ ਵੱਲੋਂ ਹੈਰੋਇਨ ਦਾ ਟੀਕਾ ਲਗਾਉਣ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਉਮਰ 24 ਸਾਲ ਜੋ ਕਿ ਨਸ਼ਾ ਕਰਨ ਦਾ ਆਦੀ ਸੀ, ਅੱਜ ਸਵੇਰੇ ਪਿੰਡ ਦੇ ਹੀ ਇਕ ਨਸ਼ਾ ਵੇਚਣ ਵਾਲੇ ਤੋਂ ਹੈਰੋਇਨ ਲੈ ਕੇ ਮੋਟਰ ਵਾਲੇ ਕਮਰੇ ਵਿਚ ਜਦ ਹੈਰੋਇਨ ਦਾ ਟੀਕਾ ਲਗਾਇਆ ਤਾਂ ਟੀਕਾ ਲਾਉਂਦਿਆਂ ਤੁਰੰਤ ਮੌਤ ਹੋ ਗਈ।
ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ 'ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ
ਮ੍ਰਿਤਕ ਪਿੱਛੇ ਪਤਨੀ ਅਤੇ ਇਕ ਕੁੜੀ ਛੱਡ ਗਿਆ ਹੈ। ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਨੇ ਪਿੰਡ ਜੌੜ ਸਿੰਘ ਵਾਲਾ ਦੇ ਹੀ ਇਕ ਵਿਅਕਤੀ ਉਪਰ ਹੈਰੋਇਨ ਵੇਚਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਅਤੇ ਪਿੰਡ ਵਾਸੀਆਂ ਨੇ ਕਈ ਵਾਰ ਪੁਲਸ ਪ੍ਰਸ਼ਾਸਨ ਅਤੇ ਸਿਆਸੀ ਲੀਡਰਾਂ ਕੋਲ ਉਕਤ ਵਿਅਕਤੀ ਦੀ ਸ਼ਿਕਾਇਤ ਕੀਤੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਪੁਲਸ ਵੱਲੋਂ ਕਾਰਵਾਈ ਕਰਦਿਆਂ ਨਸ਼ਾ ਵੇਚਣ ਵਾਲੇ ਦੋ ਵਿਅਕਤੀਆਂ ਉਪਰ ਮੁੱਕਦਮਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਥਾਣਾ ਪੱਟੀ ਦੇ ਐੱਸ. ਐੱਸ. ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਿੰਡ ਜੌੜ ਸਿੰਘ ਵਾਲਾ ਦੇ ਬਿੱਕਰ ਸਿੰਘ ਅਤੇ ਉਸ ਦੇ ਪਿਤਾ ਉਪਰ ਪਰਚਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਫਤੀਸ਼ ਦੌਰਾਨ ਜੇ ਕਿਸੇ ਵਿਅਕਤੀ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ’ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਸੁਰਜੀਤ ਸਿੰਘ ਦਾ ਪੋਸਟਮਾਰਟਮ ਸਿਵਲ ਹਸਪਤਾਲ ਪੱਟੀ ਤੋਂ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8