ਡਰਾਈਵਰ ਵੱਲੋਂ ਟੈਂਪੂ ਸਮੇਤ ਲੱਖਾਂ ਦਾ ਕੱਪੜਾ ਚੋਰੀ

Wednesday, Sep 13, 2017 - 06:51 AM (IST)

ਡਰਾਈਵਰ ਵੱਲੋਂ ਟੈਂਪੂ ਸਮੇਤ ਲੱਖਾਂ ਦਾ ਕੱਪੜਾ ਚੋਰੀ

ਲੁਧਿਆਣਾ, (ਮਹੇਸ਼)- ਸ਼ਕਤੀ ਨਗਰ ਇਲਾਕੇ ਵਿਚ ਇਕ ਕੱਪੜਾ ਫੈਕਟਰੀ 'ਚ ਟੈਂਪੂ ਸਮੇਤ ਲੱਖਾਂ ਰੁਪਏ ਦੀ ਕੀਮਤ ਦਾ ਕੱਪੜਾ ਚੋਰੀ ਕਰਨ ਦੇ ਦੋਸ਼ 'ਚ ਜੋਧੇਵਾਲ ਪੁਲਸ ਨੇ ਡਰਾਈਵਰ ਵਿਰੁੱਧ ਪਰਚਾ ਦਰਜ ਕੀਤਾ ਹੈ, ਜਿਸ ਵਿਚ ਦੋਸ਼ੀ ਡਰਾਈਵਰ ਦੇ ਭਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਅਜੇ ਕੁਮਾਰ ਦੀ ਨਿਯਮਤ ਇੰਟਰਪ੍ਰਾਈਜ਼ਿਜ਼ ਦੇ ਨਾਂ 'ਤੇ ਕੱਪੜਾ ਫੈਕਟਰੀ ਹੈ। ਐਤਵਾਰ ਨੂੰ ਵਰਕਰਾਂ ਨੂੰ ਛੁੱਟੀ ਕਰਨ ਤੋਂ ਬਾਅਦ ਉਹ ਫੈਕਟਰੀ ਨੂੰ ਤਾਲਾ ਲਾ ਕੇ ਘਰ ਚਲਾ ਗਿਆ ਸੀ। ਸੋਮਵਾਰ ਨੂੰ ਜਦੋਂ ਉਹ ਫੈਕਟਰੀ ਆਇਆ ਤਾਂ ਉਸ ਨੂੰ ਚੋਰੀ ਸਬੰਧੀ ਪਤਾ ਲੱਗਾ ਕਿ ਉਸ ਦਾ ਡਰਾਈਵਰ ਰੌਕੀ ਟੈਂਪੂ ਸਮੇਤ ਕੱਪੜੇ ਦੇ 40 ਥਾਨ ਚੋਰੀ ਕਰ ਕੇ ਲੈ ਗਿਆ ਹੈ। ਚੋਰੀ ਦੀ ਇਸ ਵਾਰਦਾਤ ਵਿਚ ਰੌਕੀ ਦੇ ਭਰਾ ਚੇਤਨ ਨੇ ਵੀ ਉਸ ਦਾ ਸਾਥ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਛਾਣਬੀਣ ਕੀਤੀ ਜਾ ਰਹੀ ਹੈ।


Related News