ਸੜਕ ਪਾਰ ਕਰ ਰਹੇ ਮਜ਼ਦੂਰ ਨੂੰ ਟੱਕਰ ਮਾਰ ਕੇ ਗੱਡੀ ਚਾਲਕ ਫਰਾਰ, ਮੌਤ
Thursday, Sep 30, 2021 - 09:54 PM (IST)
ਭੋਗਪੁਰ(ਸੂਰੀ)- ਥਾਣਾ ਭੋਗਪੁਰ ਦੇ ਪਿੰਡ ਸੱਧਾ ਚੱਕ ਦੇ ਚੌਕ ਵਿਚ ਸੜਕ ਪਾਰ ਕਰ ਰਹੇ ਮਜ਼ਦੂਰ ਨੂੰ ਇਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋਣ ਅਤੇ ਟੱਕਰ ਮਾਰਨ ਉਪਰੰਤ ਗੱਡੀ ਚਾਲਕ ਦੇ ਗੱਡੀ ਸਮੇਤ ਫਰਾਰ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਕਮਲ ਸ਼ਾਹ ਪੁੱਤਰ ਰਾਮ ਜੀ ਸ਼ਾਹ ਹਾਲ ਵਾਸੀ ਪੀ. ਕੇ. ਪਲਾਹੀ ਫੈਕਟਰੀ ਸੱਧਾ ਚੱਕ ਨਾਮੀ ਇਹ ਮਜ਼ਦੂਰ, ਜੋ ਕਿ ਇਸ ਪਲਾਈ ਫੈਕਟਰੀ ਵਿਚ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਸੈਲਰ ਮਾਲਕਾਂ ਦੀ ਕਰੋੜਾਂ ਰੁਪਏ ਦੀ ਲੈਵੀ ਸਕਿਓਰਿਟੀ ਹੋਵੇਗੀ ਵਾਪਸ: ਤਰਸੇਮ ਸੈਣੀ
ਬੁੱਧਵਾਰ ਦੇਰ ਰਾਤ ਸੜਕ ਕਰਾਸ ਕਰ ਰਿਹਾ ਸੀ। ਇਸੇ ਦੌਰਾਨ ਇਕ ਅਣਪਛਾਤੀ ਗੱਡੀ ਵੱਲੋਂ ਇਸ ਮਜ਼ਦੂਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਨੈਸ਼ਨਲ ਹਾਈਵੇ ਪੈਟਰੋਲਿੰਗ ਗੱਡੀ ਨੰਬਰ 16 ਦੀ ਟੀਮ ਵੱਲੋਂ ਲਾਸ਼ ਨੂੰ ਪੁਲਸ ਦੇ ਹਵਾਲੇ ਕਰ ਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾ ਦਿੱਤਾ ਗਿਆ। ਪੈਟਰੋਲਿੰਗ ਟੀਮ ਦੀ ਮਿਹਨਤ ਸਦਕਾ ਟੱਕਰ ਮਾਰਨ ਵਾਲੀ ਗੱਡੀ ਦਾ ਨੰਬਰ ਹੋਇਆ ਟ੍ਰੇਸ ਬੁੱਧਵਾਰ ਦੇਰ ਰਾਤ ਪਿੰਡ ਸੱਧਾ ਚੱਕ ਨਜ਼ਦੀਕ ਇਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਮਜ਼ਦੂਰ ਦੀ ਮੌਤ ਹੋ ਜਾਣ ਤੋਂ ਬਾਅਦ ਫਰਾਰ ਹੋਈ ਗੱਡੀ ਦੇ ਨੰਬਰ ਨੂੰ ਹਾਈਵੇ ਪੈਟਰੋਲਿੰਗ ਗੱਡੀ ਨੰਬਰ 16 ਦੇ ਮੁਲਾਜ਼ਮ ਰਣਧੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਟਰੇਸ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਅਜੋਕੇ ਯੁੱਗ ’ਚ ਔਰਤ ਹੀ ਅੋਰਤ ਦੀ ਦੁਸ਼ਮਣ : ਮਨੀਸ਼ਾ ਗੁਲਾਟੀ
ਰਣਧੀਰ ਸਿੰਘ ਨੇ ਦੱਸਿਆ ਕਿ ਮਜ਼ਦੂਰ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਨੰਬਰ ਪਲੇਟ ਘਟਨਾ ਵਾਲੀ ਥਾਂ ’ਤੇ ਹੀ ਕਈ ਭਾਗਾਂ ਵਿਚ ਟੁੱਟ ਕੇ ਡਿੱਗ ਗਈ ਸੀ, ਜਿਸ ਨੂੰ ਇਕੱਠਾ ਕਰ ਕੇ ਜੋੜਿਆ ਗਿਆ, ਜਿਸ ਤੋਂ ਗੱਡੀ ਦੇ ਨੰਬਰ ਦੀ ਪਛਾਣ ਹੋ ਗਈ ਹੈ ਅਤੇ ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਨੰਬਰ ਪਲੇਟ ਵੀ ਪੁਲਸ ਦੇ ਹਵਾਲੇ ਕਰ ਦਿੱਤੀ ਗਈ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।