ਬਿਜਲੀ ਕਰਮਚਾਰੀਆਂ ਨੇ ਮੰਗਾਂ ਸਬੰਧੀ ਦਿੱਤਾ ਧਰਨਾ

10/28/2017 4:59:09 AM

ਕਪੂਰਥਲਾ, (ਗੁਰਵਿੰਦਰ ਕੌਰ)- ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਪੂਰਥਲਾ ਵਲੋਂ ਆਪਣੀਆਂ ਮੰਗਾਂ ਸਬੰਧੀ ਸਰਕਲ ਦਫਤਰ ਸਾਹਮਣੇ ਪ੍ਰਧਾਨ ਸੰਜੀਵ ਕੁਮਾਰ ਖੀਵਾ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਇਸ ਮੌਕੇ ਬਿਜਲੀ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ 15 ਨਵੰਬਰ ਨੂੰ ਹੈੱਡ ਆਫਿਸ ਸਾਹਮਣੇ ਧਰਨਾ ਦਿੱਤਾ ਜਾਵੇਗਾ।
ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਂਗਣਵਾੜੀ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ ਦੀ ਵੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਇਸ ਤੋਂ ਬਾਅਦ ਬਿਜਲੀ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਸਬੰਧੀ ਵੱਖ-ਵੱਖ ਬਾਜ਼ਾਰਾਂ 'ਚ ਰੋਸ ਮਾਰਚ ਕੱਢਿਆ ਗਿਆ।
ਇਸ ਮੌਕੇ ਸਰਕਲ ਸਕੱਤਰ ਜਸਵੰਤ ਰਾਏ, ਸਰਕਲ ਮੀਤ ਪ੍ਰਧਾਨ ਸੁਭਾਸ਼ ਚੰਦਰ, ਸਰਕਲ ਸੰਯੁਕਤ ਸਕੱਤਰ ਪਰਸਨ ਸਿੰਘ ਖਿੰਡਾ, ਸਰਕਲ ਕੈਸ਼ੀਅਰ ਵਿਨੋਦ ਕੁਮਾਰ, ਕੁਲਬੀਰ ਸਿੰਘ ਨਕੋਦਰ, ਹਰਦੀਪ ਸਿੰਘ ਕਰਤਾਰਪੁਰ, ਪੁਸ਼ਪਿੰਦਰ ਸਿੰਘ ਬੇਗੋਵਾਲ, ਰੁਪਿੰਦਰਜੀਤ ਸਿੰਘ ਨਕੋਦਰ, ਹਰਜਿੰਦਰ ਸਿੰਘ ਨੂਰਪੁਰ, ਜਸਪਾਲ ਸਿੰਘ ਕਰਤਾਰਪੁਰ, ਗੁਰਦੇਵ ਸਿੰਘ ਭੁਲੱਥ, ਨਿਰਮਲ ਸਿੰਘ ਚੰਦੀ ਮਹਿਤਪੁਰ, ਸ਼ਿਵ ਪ੍ਰਸਾਦ ਤੇ ਨਿਰਮਲ ਸਿੰਘ ਮੱਲ੍ਹੀਆਂ ਆਦਿ ਹਾਜ਼ਰ ਸਨ। 


Related News