''ਭਾਰਤ ਬੰਦ'' ਦੇ ਸਮਰਥਨ ''ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ

Monday, Apr 02, 2018 - 02:58 AM (IST)

ਰਾਹੋਂ,   (ਪ੍ਰਭਾਕਰ)—  ਸੁਪਰੀਮ ਕੋਰਟ ਵੱਲੋਂ ਐੱਸ. ਸੀ./ਐੱਸ. ਟੀ. ਐਕਟ 1989 ਵਿਚ ਬਦਲਾਅ ਕਰਨ ਦੇ ਆਦੇਸ਼ ਦੇ ਵਿਰੋਧ ਵਿਚ ਬੀ. ਐੱਸ. ਪੀ. ਵੱਲੋਂ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ 'ਤੇ ਅੱਜ ਦੁਕਾਨਦਾਰ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜਥੇ. ਬਹਾਦਰ ਸਿੰਘ ਭਾਰਟਾ ਵੱਲੋਂ ਸ਼ਿਵ ਮੰਦਰ ਮੇਨ ਬਾਜ਼ਾਰ ਵਿਚ ਕੀਤੀ ਗਈ।
ਇਸ ਮੀਟਿੰਗ ਵਿਚ ਵਿਚਾਰ-ਵਟਾਂਦਰਾ ਕਰਨ ਉਪਰੰਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਭਾਰਟਾ ਨੇ ਦੱਸਿਆ ਕਿ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਵਿਚ ਕੋਈ ਵੀ ਅਣਹੋਣੀ ਘਟਨਾ ਨਾ ਵਾਪਰੇ, ਇਸ ਲਈ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। 
ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਪੂਰੀ ਚੌਕਸੀ ਰੱਖੇ, ਤਾਂ ਕਿ ਕਿਸੇ ਵੀ ਵਿਅਕਤੀ ਤੇ ਦੁਕਾਨਦਾਰ ਦਾ ਨੁਕਸਾਨ ਨਾ ਹੋਵੇ। ਜਿਨ੍ਹਾਂ ਨੇ ਬੰਦ ਦਾ ਸਮਰਥਨ ਵੀ ਕਰਨਾ ਹੈ, ਉਹ ਸ਼ਾਂਤੀਪੂਰਵਕ ਸਮਰਥਨ ਦੇਣ, ਇਸ ਵਿਚ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਇਸ ਮੌਕੇ ਡਾ. ਵਿਨੋਦ ਚੋਪੜਾ, ਅਮਰਜੀਤ ਸਿੰਘ, ਅਵਤਾਰ ਸਿੰਘ ਪਾਹਵਾ, ਹੀਰਾ ਦੁੱਗਲ, ਡਾ. ਸੰਜੀਵ ਕੁਮਾਰ ਆਦਿ ਮੌਜੂਦ ਸਨ।


Related News