ਟਰੇਨ ਦੀ ਲਪੇਟ ''ਚ ਆ ਕੇ ਨੌਜਵਾਨ ਦੀ ਮੌਤ

Tuesday, May 08, 2018 - 01:18 AM (IST)

ਟਰੇਨ ਦੀ ਲਪੇਟ ''ਚ ਆ ਕੇ ਨੌਜਵਾਨ ਦੀ ਮੌਤ

ਮੁਕੇਰੀਆਂ, (ਬਲਬੀਰ)- ਅੱਜ 4 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਮੁਕੇਰੀਆਂ ਦੇ ਨਜ਼ਦੀਕ ਅਚਾਨਕ ਟਰੇਨ ਦੀ ਲਪੇਟ 'ਚ ਆਉਣ ਕਰਕੇ 25 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਮੋਹਨ ਸਿੰਘ ਪਿੰਡ ਬੁੱਧਮੇਰ ਥਾਣਾ ਜੁਲਕਾ ਜ਼ਿਲਾ ਪਟਿਆਲਾ ਵਜੋਂ ਹੋਈ। 
ਉਕਤ ਜਾਣਕਾਰੀ ਰੇਲਵੇ ਪੁਲਸ ਦੇ ਏ. ਐੱਸ. ਆਈ. ਸ਼ਾਮ ਸੁੰਦਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਰੱਖਵਾ ਦਿੱਤਾ ਗਿਆ ਹੈ ਤੇ ਵਾਰਸਾਂ ਦੇ ਆਉਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News