ਦੀਨਾਨਗਰ ਦੇ ਕਿਸਾਨ ਪਰਿਵਾਰ ਦੀ ਨੂੰਹ ਬਣੀ ਜੱਜ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਮੁਕਾਮ
Sunday, Oct 15, 2023 - 06:56 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ, ਕਪੂਰ)- ਨੇੜਲੇ ਪਿੰਡ ਝੰਗੀ ਸਰੂਪ ਦਾਸ ਦੇ ਕਿਸਾਨ ਪਰਿਵਾਰ ਦੀ ਨੂੰਹ ਵੱਲੋਂ ਦਿੱਤੇ ਗਏ ਇਮਤਿਹਾਨਾਂ ਤੋਂ ਬਾਅਦ ਉਸ ਨੂੰ ਬਤੌਰ ਜੱਜ ਚੁਣ ਲਿਆ ਗਿਆ ਹੈ। ਜਿਸ ਤੋਂ ਬਾਅਦ ਜਿੱਥੇ ਪਰਿਵਾਰ 'ਚ ਖ਼ੁਸ਼ੀਆਂ ਦਾ ਮਾਹੌਲ ਬਣ ਚੁੱਕਾ ਹੈ, ਉੱਥੇ ਹੀ ਇਲਾਕੇ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਭੇਜੀਆਂ ਪਤਨੀਆਂ ਹੱਥੋਂ ਠੱਗੇ ਜਾ ਰਹੇ ਪਤੀ, ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਮਾਮਲੇ, ਹੈਰਾਨ ਕਰਨਗੇ ਅੰਕੜੇ
ਜ਼ਿਕਰਯੋਗ ਹੈ ਕਿ ਦੀਨਾਨਗਰ ਦੇ ਇਲਾਕੇ ਦੀ ਪਹਿਲੀ ਨੂੰਹ ਹੈ, ਜਿਸ ਨੇ ਬਤੌਰ ਜੱਜ ਬਣਦੇ ਹੋਏ ਸਹੁਰੇ ਪਰਿਵਾਰ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਦੀਨਾਨਗਰ ਦੀ ਦਿਵਿਆਨੀ ਪਤਨੀ ਗੌਰਵ ਸੈਣੀ ਵੱਲੋਂ ਬੀਸੀ ਕੈਟਾਗਰੀ ਵਿਚੋਂ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਜ ਦੀਨਾਨਗਰ ਵਿਖੇ ਆਪਣੇ ਘਰ ਵਿਚ ਪਹੁੰਚਣ 'ਤੇ ਇਲਾਕੇ ਦੇ ਲੋਕਾਂ ਅਤੇ ਪਰਿਵਾਰ 'ਚ ਖ਼ੁਸ਼ੀਆਂ ਦਾ ਮਾਹੌਲ ਬਣ ਗਿਆ ਅਤੇ ਇਲਾਕੇ ਦੇ ਨਿਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਘਰ 'ਚ ਤਾਂਤਾ ਲੱਗਣਾ ਸ਼ੁਰੂ ਹੋ ਗਿਆ।
ਦਿਵਿਆਨੀ ਨੇ ਦੱਸਿਆ ਕਿ ਖ਼ਾਲਸਾ ਕਾਲਜ ਜਲੰਧਰ ਤੋਂ ਐੱਲ.ਐੱਲ.ਬੀ ਕਰਨ ਤੋਂ ਬਾਅਦ ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕਾਲਜ, ਨੱਬੇਵਾਲੀ ਤੋਂ ਐੱਲ.ਐੱਲ.ਐੱਮ ਦੀ ਡਿਗਰੀ ਪਾਸ ਕੀਤੀ ਸੀ। ਪੰਜ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਇਕ ਘਰੇਲੂ ਔਰਤ ਹੋਣ ਦੇ ਨਾਲ-ਨਾਲ ਉਹ ਆਪਣੀ ਪੜ੍ਹਾਈ ਪ੍ਰਤੀ ਵੀ ਚਿੰਤਤ ਸੀ ਅਤੇ ਜ਼ਿੰਦਗੀ ਵਿੱਚ ਕੁਝ ਬਣਨ ਦਾ ਟੀਚਾ ਰੱਖ ਚੁੱਕੀ ਸੀ।
ਇਹ ਵੀ ਪੜ੍ਹੋ- ਵਾਰਡਬੰਦੀ ਦੀ ਫਾਈਨਲ ਲਿਸਟ ਜਾਰੀ, ਅੰਮ੍ਰਿਤਸਰ ਦੀਆਂ 85 ਵਾਰਡਾਂ ’ਚੋਂ 42 ’ਤੇ ਔਰਤਾਂ ਲੜਨਗੀਆਂ ਚੋਣ
ਦਿਵਿਆਨੀ ਦਾ ਕਹਿਣਾ ਹੈ ਕਿ ਸਖ਼ਤ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਆਪਣਾ ਟੀਚਾ ਮਿੱਥ ਲਿਆ ਹੈ ਤਾਂ ਤੁਸੀਂ ਕਿਸੇ ਵੀ ਮੰਜ਼ਿਲ 'ਤੇ ਪਹੁੰਚ ਸਕਦੇ ਹੋ, ਇਸੇ ਘੜੀ ਤਹਿਤ ਅੱਜ ਉਸ ਨੇ ਸਫ਼ਲਤਾ ਹਾਸਲ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਆਦਰਸ਼ ਕੁਮਾਰ ਲੂਥਰਾ ਅਤੇ ਮਾਤਾ ਸ਼ਰਮੀਲਾ ਨੇ ਪੜ੍ਹਾਈ ਦੌਰਾਨ ਉਸ ਦਾ ਬਹੁਤ ਸਹਿਯੋਗ ਕੀਤਾ ਪਰ ਵਿਆਹ ਤੋਂ ਬਾਅਦ ਵੀ ਉਸ ਦੇ ਪਤੀ ਗੌਰਵ ਸੈਣੀ, ਸਹੁਰਾ ਰਘੁਵੀਰ ਸਿੰਘ ਸੈਣੀ ਅਤੇ ਸੱਸ ਸੁਰੀਲਾ ਦਾ ਸਾਥ ਅਤੇ ਪ੍ਰੇਰਨਾ ਟੀਚੇ ਨੂੰ ਪ੍ਰਾਪਤ ਕਰਨ ਲਈ ਬਹੁਤ ਮਦਦਗਾਰ ਸੀ। ਦਿਵਿਆਨੀ ਨੇ ਕਿਹਾ ਕਿ ਉਹ ਜੱਜ ਬਣ ਕੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ'
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8