ਲਹਿਰਾਗਾਗਾ ’ਚ ਦਿਲ ਕੰਬਾਊ ਘਟਨਾ, ਨੂੰਹ ਨੇ ਸੁੱਤੀ ਪਈ ਸੱਸ ਦਾ ਸੱਬਲ ਮਾਰ-ਮਾਰ ਕੀਤਾ ਕਤਲ

Friday, Dec 22, 2023 - 06:47 PM (IST)

ਲਹਿਰਾਗਾਗਾ ’ਚ ਦਿਲ ਕੰਬਾਊ ਘਟਨਾ, ਨੂੰਹ ਨੇ ਸੁੱਤੀ ਪਈ ਸੱਸ ਦਾ ਸੱਬਲ ਮਾਰ-ਮਾਰ ਕੀਤਾ ਕਤਲ

ਲਹਿਰਾਗਾਗਾ (ਗਰਗ/ਜਿੰਦਲ) : ਹਲਕਾ ਲਹਿਰਾ ਦੇ ਵੱਡੇ ਪਿੰਡ ਲਹਿਲਕਲਾਂ ਵਿਖੇ ਕੁਝ ਸਾਲ ਪਹਿਲਾਂ ਝਾਰਖੰਡ ਤੋਂ ਵਿਆਹ ਕੇ ਆਈ ਇਕ ਪ੍ਰਵਾਸੀ ਮਹਿਲਾ ਨੇ ਸ਼ੁੱਕਰਵਾਰ ਸਵੇਰੇ ਆਪਣੀ ਸੁੱਤੀ ਪਈ ਸੱਸ ਨੂੰ ਸੱਬਲ ਅਤੇ ਦਾਤਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਦੇ ਇੰਚਾਰਜ ਰਣਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਸ਼ਣ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਭੂਰੀ ਦੇਵੀ ਪਤਨੀ ਜ਼ਿਲ੍ਹੇ ਸਿੰਘ ਦੇ ਬੇਟੇ ਸੁੱਖਾ ਸਿੰਘ ਦੇ ਬਿਆਨਾਂ ’ਤੇ ਚੰਦਰ ਮੁਨੀ ਉਰਫ ਜਸਵਿੰਦਰ ਕੌਰ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਹਾਦਸਾ, ਵਿਆਹ ’ਤੇ ਜਾ ਰਹੇ ਨਵੇਂ ਵਿਆਹੇ ਜੋੜੇ ਸਣੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਬੇਟੇ ਗੁਰਸੇਵਕ ਸਿੰਘ ਦਾ ਵਿਆਹ ਝਾਰਖੰਡ ਦੀ ਚੰਦਰਮੁਨੀ ਜਿਸਦਾ ਨਾਂ ਬਦਲ ਕੇ ਜਸਵਿੰਦਰ ਕੌਰ ਰੱਖਿਆ ਗਿਆ ਨਾਲ ਹੋਇਆ ਸੀ ਅਤੇ ਇਨ੍ਹਾਂ ਦੇ ਘਰ ਇਕ ਬੇਟਾ ਅਤੇ ਬੇਟੀ ਨੇ ਜਨਮ ਲਿਆ। ਅੱਜ ਸਵੇਰ ਸਮੇਂ ਚੰਦਰਮੁਨੀ ਨੇ ਆਪਣੀ ਸੱਸ ਭੂਰੀ ਕੌਰ ਉੱਪਰ ਲੋਹੇ ਦੇ ਸੱਬਲ ਅਤੇ ਦਾਤਰ ਨਾਲ ਕਈ ਵਾਰ ਕੀਤੇ, ਜਿਸ ਨਾਲ ਭੂਰੀ ਕੌਰ ਦੀ ਮੌਕੇ ’ਤੇ ਮੌਤ ਹੋ ਗਈ। ਪੁਲਸ ਨੇ ਚੰਦਰ ਮੁਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਫੁੱਲਾਂ ਨਾਲ ਸਜੀ ਵਿਆਹ ਵਾਲੀ ਕਾਰ ਅੰਦਰ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News