ਪੰਚਕੂਲਾ ਤੋਂ ਗੱਡੀ ਚੋਰੀ ਕਰਨ ਵਾਲੇ ਨੌਜਵਾਨ ਨੂੰ ਕ੍ਰਾਈਮ ਬ੍ਰਾਂਚ ਨੇ ਦਬੋਚਿਆ
Monday, Oct 02, 2017 - 08:01 AM (IST)

ਚੰਡੀਗੜ੍ਹ (ਸੁਸ਼ੀਲ)- ਪੰਚਕੂਲਾ ਤੋਂ ਗੱਡੀ ਚੋਰੀ ਕਰਕੇ ਜਾਅਲੀ ਨੰਬਰ ਲਾ ਕੇ ਮਨੀਮਾਜਰਾ ਜਾ ਰਹੇ ਨੌਜਵਾਨ ਨੂੰ ਕ੍ਰਾਈਮ ਬ੍ਰਾਂਚ ਨੇ ਮਨਸਾ ਦੇਵੀ ਰੋਡ 'ਤੇ ਦਬੋਚ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਯਮੁਨਾਨਗਰ ਵਾਸੀ ਰਾਜ ਕੁਮਾਰ ਉਰਫ ਰਾਜੂ ਦੇ ਰੂਪ 'ਚ ਹੋਈ ਹੈ। ਪੁਲਸ ਨੇ ਉਸ ਕੋਲੋਂ ਚੋਰੀ ਦੀ ਗੱਡੀ ਬਰਾਮਦ ਕੀਤੀ ਹੈ। ਰਾਜ ਕੁਮਾਰ ਚੰਡੀਗੜ੍ਹ 'ਚ ਚੋਰੀ ਦੀ ਗੱਡੀ ਵੇਚਣ ਦੀ ਫਿਰਾਕ 'ਚ ਸੀ। ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਨੇ ਕਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕ੍ਰਾਈਮ ਬ੍ਰਾਂਚ ਫੜੇ ਗਏ ਮੁਲਜ਼ਮ ਖਿਲਾਫ ਮਨੀਮਾਜਰਾ ਥਾਣੇ 'ਚ ਮਾਮਲਾ ਦਰਜ ਕਰਵਾ ਕੇ ਉਸ ਤੋਂ ਹੋਰ ਚੋਰੀਆਂ ਦੀਆਂ ਵਾਰਦਾਤਾਂ ਬਾਰੇ ਪੁੱਛਗਿੱਛ ਕਰ ਰਹੀ ਹੈ।