ਲੱਖਾ ਸਿਧਾਣਾ ਨੂੰ ਅਦਾਲਤ ਨੇ ਪੁਲਸ ਰਿਮਾਂਡ ''ਤੇ ਭੇਜਿਆ

11/18/2017 2:36:31 AM

ਫਰੀਦਕੋਟ,   (ਹਾਲੀ)-  ਮਾਡਰਨ ਜੇਲ 'ਚ ਮੋਬਾਇਲ ਫ਼ੋਨ ਰਾਹੀਂ ਫੇਸਬੁੱਕ ਵਰਤਣ ਦੇ ਦੋਸ਼ਾਂ 'ਚ ਘਿਰੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੂੰ ਸਿਟੀ ਪੁਲਸ ਨੇ ਅੱਜ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਲੱਖਾ ਸਿਧਾਣਾ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ। ਮਾਡਰਨ ਜੇਲ ਦੇ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਸਿਟੀ ਪੁਲਸ ਨੇ ਜੇਲ ਦੀ ਬੈਰਕ ਨੰ. 13 ਵਿਚ ਬੰਦ ਲੱਖਾ ਸਿਧਾਣਾ ਸਮੇਤ 7 ਕੈਦੀਆਂ 'ਤੇ ਆਈ. ਪੀ. ਸੀ. ਦੀ ਧਾਰਾ 420 ਅਤੇ ਜੇਲ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ। ਲੱਖਾ ਸਿਧਾਣਾ ਨੇ ਜੇਲ ਵਿਚੋਂ ਫੇਸਬੁੱਕ 'ਤੇ ਲਾਈਵ ਵਿਚਾਰ-ਚਰਚਾ ਦੌਰਾਨ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਸੰਬੰਧੀ ਵਿਚਾਰ ਪ੍ਰਗਟ ਕੀਤੇ ਸਨ। 


Related News