ਹੁਣ ਮੋਗਾ ਪੁਲਸ ਦੀ ਕਸਟਡੀ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਮਿਲਿਆ 10 ਦਿਨ ਦਾ ਰਿਮਾਂਡ

08/01/2022 6:27:48 PM

ਮੋਗਾ (ਗੋਪੀ ਰਾਊਕੇ) : ਮੋਗਾ ਪੁਲਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅਦਾਲਤ ਨੇ 10 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਮੋਗਾ ਪੁਲਸ ਨੂੰ ਇਹ ਰਿਮਾਂਡ 209/21 ਨੰਬਰ ਮੁਕੱਦਮੇ ਦੇ ਸਬੰਧ ਵਿਚ ਮਿਲਿਆ ਹੈ। ਲਾਰੈਂਸ ਦੇ ਸ਼ਾਰਪਸ਼ੂਟਰ ਮੋਨੂ ਡਾਗਰ ਵੱਲੋਂ ਡਿਪਟੀ ਮੇਅਰ ਦੇ ਭਤੀਜੇ ’ਤੇ ਪਿਛਲੇ ਸਾਲ ਹਮਲਾ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਲਾਰੈਂਸ ਗਰੁੱਪ ਦੇ ਸ਼ਾਰਪ ਸ਼ੂਟਰ ਮੋਨੂ ਡਾਗਰ ਜਿਸ ਨੇ ਪਿਛਲੇ ਸਾਲ ਅੰਮ੍ਰਿਤਸਰ ਦੇ ਹਸਪਤਾਲ ਵਿਚ ਜਾ ਕੇ ਗੈਂਗਸਟਰ ਰਾਣਾ ਕੰਧੋਵਾਲੀਆ ਦਾ ਵੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 

ਇਹ ਵੀ ਪੜ੍ਹੋ : ਬਠਿੰਡਾ ਜੇਲ ’ਚ ਜ਼ਬਰਦਸਤ ਗੈਂਗਵਾਰ, ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰਾਂ ’ਤੇ ਹਮਲਾ

ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਅਤੇ ਭਤੀਜੇ ਤੇ ਦੋ ਹਥਿਆਰਬੰਦ ਬਦਮਾਸ਼ ਜਿਨ੍ਹਾਂ ਵਿਚੋਂ ਇਕ ਮੋਨੂ ਡਾਗਰ ਅਤੇ ਦੂਜਾ ਜੋਧਾ ਨਾਮ ਦਾ ਬਦਮਾਸ਼ ਸੀ ਜਿਸ ਨੇ ਹਮਲਾ ਕਰ ਦਿੱਤਾ ਗਿਆ, ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਗੈਂਗਸਟਰਾਂ ਵਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਾਇਰ ਨਹੀਂ ਹੋ ਸਕੇ। ਇਸ ਦੌਰਾਨ ਆਪਣੇ ਪਿਤਾ ਨੂੰ ਬਚਾਉਣ ਆਏ ਪ੍ਰਥਮ ਧਮੀਜਾ ਨੇ ਮੋਟਰਸਾਈਕਲ ਬਦਮਾਸ਼ਾਂ ਦੇ ਮਾਰ ਦਿੱਤਾ ਸੀ ਜਿਸ ਕਾਰਨ ਮੋਨੂ ਡਾਗਰ ਦੇ ਹੱਥ ਵਿਚ ਫੜਿਆ ਪਿਸਤੌਲ ਡਿੱਗ ਪਿਆ ਪਰ ਫਿਰ ਵੀ ਇਕ ਫਾਇਰ ਪ੍ਰਥਮ ਦੇ ਪੈਰ ’ਤੇ ਵੱਜ ਗਿਆ। ਜ਼ਖਮੀ ਪਿਓ-ਪੁੱਤ ਨੇ ਹਾਰ ਨਾ ਮੰਨਦੇ ਹੋਏ ਤੇ ਬਹਾਦਰੀ ਦਿਖਾਉਂਦੇ ਹੋਏ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲਾਰੈਂਸ ਦਾ ਸ਼ਾਰਪਸ਼ੂਟਰ ਮੋਨੂ ਡਾਗਰ ਨੂੰ ਫੜਨ ਵਿਚ ਕਾਮਯਾਬ ਹੋ ਗਏ। 

ਇਹ ਵੀ ਪੜ੍ਹੋ : ਮੋਗਾ ’ਚ ਅਧਿਆਪਕ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News