ਨਿਗਮ ਖੁੱਲ੍ਹਿਆ ਪਰ ਨਾ ਲਿਫਟਾਂ ਚੱਲੀਆਂ ਤੇ ਨਾ ਟੂਟੀਆਂ ''ਚ ਪਾਣੀ ਆਇਆ

03/30/2018 7:14:06 AM

ਜਲੰਧਰ, (ਖੁਰਾਣਾ)— 31 ਮਾਰਚ  ਨੂੰ ਵਿੱਤੀ ਸਾਲ ਦੀ ਸਮਾਪਤੀ ਹੋ ਰਹੀ ਹੈ। ਸਾਲ ਦੇ ਅਖੀਰਲੇ ਦਿਨਾਂ ਵਿਚ ਲੋਕ ਆਪਣੇ ਟੈਕਸ ਆਦਿ ਜਮ੍ਹਾ ਕਰਵਾਉਂਦੇ ਹਨ, ਜਿਸ ਦੇ ਮੱਦੇਨਜ਼ਰ ਅੱਜ ਮਹਾਵੀਰ ਜਯੰਤੀ ਦੀ ਸਰਕਾਰੀ ਛੁੱਟੀ ਦੇ ਬਾਵਜੂਦ ਨਿਗਮ ਆਫਿਸ ਖੁੱਲ੍ਹਾ ਰਿਹਾ ਅਤੇ ਲੋਕ ਟੈਕਸ ਜਮ੍ਹਾ ਕਰਵਾਉਣ ਵੀ ਆਏ। ਇਸ ਦੌਰਾਨ ਨਿਗਮ ਦੇ ਕਈ ਅਧਿਕਾਰੀ ਆਪਣੇ ਦਫਤਰਾਂ ਵਿਚ ਹਾਜ਼ਰ ਵੀ ਰਹੇ ਪਰ ਨਾ ਤਾਂ ਕਿਸੇ ਨੇ ਨਿਗਮ ਦੀਆਂ ਲਿਫਟਾਂ ਚਲਾਈਆਂ ਅਤੇ ਨਾ ਹੀ ਪਾਣੀ ਦੀਆਂ ਟੈਂਕੀਆਂ ਭਰੀਆਂ, ਜਿਸ ਕਾਰਨ ਟੂਟੀਆਂ ਵਿਚ ਪਾਣੀ ਨਹੀਂ ਆਇਆ। ਲਿਫਟਾਂ ਨਾ ਚੱਲਣ ਕਾਰਨ ਦੂਸਰੀ ਅਤੇ ਤੀਸਰੀ ਮੰਜ਼ਿਲ 'ਤੇ ਪਾਣੀ ਦੇ ਬਿੱਲ ਅਤੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।  


Related News