ਸ਼ਹਿਰ ਦਾ ਕੋਨਾ-ਕੋਨਾ ਨਿਖਾਰਾਂਗਾ : ਡਾ. ਹਰਜੋਤ ਕਮਲ

01/18/2018 2:18:25 AM

ਮੋਗਾ,   (ਗਰੋਵਰ, ਗੋਪੀ)-  ਮੋਗਾ ਹਲਕੇ ਦੇ ਐੱਮ. ਐੱਲ. ਏ. ਡਾ. ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਵਾਰਡ ਨੰਬਰ 16, ਅਰਜੁਨ ਦੇਵ ਨਗਰ 'ਚ 22.50 ਲੱਖ ਰੁਪਏ ਦੀ ਲਾਗਤ ਅਤੇ ਵਾਰਡ ਨੰਬਰ 20 ਸਾਧਾਂ ਵਾਲੀ ਬਸਤੀ 'ਚ 21.70 ਲੱਖ ਰੁਪਇਆਂ ਦੀ ਲਾਗਤ ਨਾਲ ਲੱਗਣ ਵਾਲੀਆਂ ਇੰਟਰਲਾਕ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਟੱਕ ਲਾ ਕੇ ਕੀਤੀ।  ਇਸ ਮੌਕੇ ਉਨ੍ਹਾਂ ਨਾਲ ਮੇਅਰ ਅਕਸ਼ਿਤ ਜੈਨ, ਕੌਂਸਲਰ ਬਿੱਕਰ ਸਿੰਘ, ਕਾਲਾ ਸਿੰਘ, ਅਮਰਜੀਤ ਅੰਬੀ, ਦਵਿੰਦਰ ਸ਼ਰਮਾ, ਸੰਜੀਵ ਬਠਲਾ, ਰਾਮਪਾਲ ਧਵਨ, ਸ਼ਰਨਜੀਤ ਹੈਪੀ, ਸੰਜੀਵ ਕੁਮਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਵਾਰਡ ਵਾਸੀ ਹਾਜ਼ਰ ਸਨ। 
ਡਾ. ਹਰਜੋਤ ਨੇ ਕਿਹਾ ਕਿ ਉਹ ਮੋਗਾ ਸ਼ਹਿਰ ਦਾ ਕੋਨਾ-ਕੋਨਾ ਨਿਖਾਰਨਗੇ ਤੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ 'ਚ ਉਹ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕਰਨਗੇ। 


Related News