ਰੇਲਵੇ ਸਟੇਸ਼ਨ ਤੋਂ ਮਿਲਿਆ ਬੱਚਾ ਪਰਿਵਾਰ ਨੂੰ ਸੌਂਪਿਆ

Saturday, Oct 21, 2017 - 07:09 AM (IST)

ਰੇਲਵੇ ਸਟੇਸ਼ਨ ਤੋਂ ਮਿਲਿਆ ਬੱਚਾ ਪਰਿਵਾਰ ਨੂੰ ਸੌਂਪਿਆ

ਚੰਡੀਗੜ੍ਹ  (ਲਲਨ) - ਰੇਲਵੇ ਸਟੇਸ਼ਨ ਤੋਂ ਮਿਲੇ ਬੱਚੇ ਨੂੰ ਸ਼ੁੱਕਰਵਾਰ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਰ. ਪੀ. ਐੱਫ. ਦੇ ਕਰਮਚਾਰੀ ਸਵਿੰਦਰ ਕੁਮਾਰ ਨੇ ਬੱਚੇ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ 10-12 ਦਿਨਾਂ ਤੋਂ ਘਰੋਂ ਨਿਕਲਿਆ ਹੋਇਆ ਹੈ। ਮੋਹਿਤ 10ਵੀਂ ਜਮਾਤ 'ਚ ਪੜ੍ਹਦਾ ਹੈ। ਉਸਨੇ ਦੱਸਿਆ ਕਿ ਉਸਦੇ ਪਿਤਾ ਦਿੱਲੀ ਪੁਲਸ ਵਿਚ ਕਾਂਸਟੇਬਲ ਹਨ। ਐੱਸ. ਆਈ. ਸੰਦੀਪ ਨੂੰ ਜਦੋਂ ਇਸਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਵੀ ਬੱਚੇ ਤੋਂ ਪੁੱਛਗਿੱਛ ਕੀਤੀ। ਬੱਚੇ ਕੋਲੋਂ ਇਕ ਮੋਬਾਇਲ ਤੇ ਏ. ਟੀ. ਐੱਮ. ਕਾਰਡ ਮਿਲਿਆ ਹੈ। ਉਸਨੇ ਆਪਣਾ ਪਤਾ ਪਿੰਡ ਨੋਤਾਨਾ ਜ਼ਿਲਾ ਮਹਿੰਦਰਗੜ੍ਹ ਹਰਿਆਣਾ ਦੱਸਿਆ ਅਤੇ ਮੌਜੂਦਾ ਪਤਾ ਰਾਜਿੰਦਰ ਨਗਰ ਗੁੜਗਾਓਂ (ਗੁਰੂਗ੍ਰਾਮ) ਦੱਸਿਆ। ਉਸਦੇ ਪਿਤਾ ਦਾ ਨਾਂ ਕੇਹਰ ਸਿੰਘ ਹੈ। ਬੱਚੇ ਦੇ ਮੋਬਾਇਲ ਨੰਬਰ ਤੋਂ ਆਰ. ਪੀ. ਐੱਫ. ਦੇ ਐੱਸ. ਆਈ. ਸੰਦੀਪ ਮਾਨ ਨੇ ਉਸਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੱਚਾ 12 ਦਿਨਾਂ ਤੋਂ ਘਰੋਂ ਭੱਜਿਆ ਹੋਇਆ ਹੈ। ਇਸਦੀ ਜਾਣਕਾਰੀ ਵੀ ਦਿੱਲੀ ਪੁਲਸ ਨੂੰ ਦਿੱਤੀ ਹੋਈ ਹੈ। ਪਿਤਾ ਕੇਹਰ ਸਿੰਘ ਨਾਲ ਗੱਲਬਾਤ ਕਰਕੇ ਸੰਦੀਪ ਮਾਨ ਨੇ ਉਨ੍ਹਾਂ ਨੂੰ ਚੰਡੀਗੜ੍ਹ ਬੁਲਾਇਆ। ਪਿਤਾ ਦੇ ਆਉਣ 'ਤੇ ਬੱਚੇ ਨੂੰ ਉਸ ਦੇ ਹਵਾਲੇ ਕਰ ਦਿੱਤਾ ਗਿਆ।


Related News