ਪੰਜਵੀਂ ਜਮਾਤ ਦੇ ਬੱਚੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪਰਿਵਾਰ ਨੂੰ ਕਤਲ ਦਾ ਸ਼ੱਕ (ਵੀਡੀਓ)
Sunday, Jun 17, 2018 - 04:13 PM (IST)
ਪਟਿਆਲਾ (ਇੰਦਰਜੀਤ) — ਪਾਤੜਾ ਉਪਮੰਡਲ ਦੇ ਪਿੰਡ ਸਾਧਾਰਨਪੁਰ 'ਚ ਮਨ ਨੂੰ ਵਿਚਲਿਤ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ 12 ਸਾਲ ਬੱਚੇ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਨਮੋਲ ਵਜੋਂ ਹੋਈ ਹੈ, ਜੋ ਕਿ ਇਕ ਵਿਦਿਆਰਥੀ ਸੀ। ਜਾਣਕਾਰੀ ਮੁਤਾਬਕ ਜਦੋਂ ਬੱਚੇ ਵਲੋਂ ਖੁਦਕੁਸ਼ੀ ਕੀਤੀ ਗਈ, ਉਸ ਸਮੇਂ ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਪਿੰਡੋਂ ਬਾਹਰ ਮਜ਼ਦੂਰੀ ਲਈ ਗਏ ਸਨ। ਮ੍ਰਿਤਕ ਅਨਮੋਲ ਦੇ ਪਿਤਾ ਨੇ ਸ਼ੱਕ ਜਤਾਇਆ ਹੈ ਕਿ ਉਸ ਦਾ ਬੱਚਾ ਖੁਦਕੁਸ਼ੀ ਨਹੀਂ ਕਰ ਸਕਦਾ, ਉਸ ਦਾ ਕਤਲ ਹੋਇਆ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
