ਪਾਸਵਰਡ ਚੌਰੀ ਕਰਕੇ ਏ. ਟੀ. ਐਮ. ਤੋਂ 40 ਹਜ਼ਾਰ ਰੁਪਏ ਕੱਢਵਾਉਣ ਦੇ ਦੋਸ਼ ''ਚ ਮਾਮਲਾ ਦਰਜ
Monday, Sep 18, 2017 - 04:08 PM (IST)
ਫਿਰੋਜ਼ਪੁਰ (ਕੁਮਾਰ) - ਪਾਸਵਰਡ ਚੌਰੀ ਕਰਕੇ ਏ. ਟੀ. ਐਮ. ਤੋਂ 40 ਹਜ਼ਾਰ ਰੁਪਏ ਕੱਢਵਾਉਣ ਦੇ ਦੋਸ਼ 'ਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਸੂਚਨਾ ਮਿਲੀ ਹੈ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਏ. ਐਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਰਨੈਲ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਰਾਮ ਲਾਲ ਗੁਰਦੁਆਰਾ, ਫਿਰੋਜ਼ਪੁਰ ਸਿਟੀ ਨੇ ਦੋਸ਼ ਲਗਾਇਆ ਕਿ ਉਹ ਸਟੇਟ ਬੈਂਕ ਆਫ ਇੰਡੀਆ ਫਿਰੋਜ਼ਪੁਰ ਕੈਂਟ ਦੇ ਬਾਹਰ ਲੱਗੇ ਏ. ਟੀ. ਐਮ. 'ਚੋਂ ਪੈਸੇ ਕੱਢਵਾਉਣ ਲਈ ਗਿਆ ਸੀ, ਜਿਥੇ 2 ਆਣਪਛਾਤੇ ਲੜਕੇ ਆਏ ਹੋਏ ਸਨ, ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਗੱਲਾਂ 'ਚ ਉਲਝਾ ਕੇ ਦੂਸਰੇ ਏ. ਟੀ. ਐਮ. ਤੋਂ ਪੈਸੇ ਕੱਢਵਾਉਣ ਭੇਜ ਦਿੱਤਾ ਅਤੇ ਸ਼ਿਕਾਇਤਕਰਤਾ ਦਾ ਪਾਸਵਰਡ ਚੌਰੀ ਕਰਕੇ ਉਸਦੇ ਅਕਾਊਂਟ 'ਚੋਂ 40 ਹਜ਼ਾਰ ਰੁਪਏ ਕੱਢਵਾ ਲਏ।
