ਥਾਣਾ ਗੇਟ ਹਕੀਮਾਂ ਬਾਹਰ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਹੋਇਆ ਖੁਲਾਸਾ, cctv ਫੁਟੇਜ਼ ’ਚ ਕਾਤਲਾਂ ਦੀ ਹੋਈ ਪਛਾਣ
Saturday, Mar 16, 2024 - 06:40 PM (IST)
ਅੰਮ੍ਰਿਤਸਰ (ਸੰਜੀਵ)-ਥਾਣਾ ਗੇਟ ਹਕੀਮਾ ਦੇ ਬਾਹਰ ਬੀਤੇ ਦਿਨ ਦੇਰ ਰਾਤ ਨੂੰ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਤਿੰਨ ਹੋਰ ਸਾਥੀਆਂ ਦੀ ਵੀ ਪਛਾਣ ਹੋ ਗਈ ਹੈ। ਫਿਲਹਾਲ ਪੁਲਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬੇਸ਼ੱਕ ਪੁਲਸ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਨਹੀਂ ਦੱਸ ਰਹੀ ਪਰ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਇਕ ਹਿਸਟਰੀਸ਼ੀਟਰ ਹੈ ਜਿਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਸੇਵਾਮੁਕਤ ਰੀਡਰ ਨੂੰ ਹਨੀ ਟਰੈਪ ’ਚ ਫਸਾ ਕੀਤਾ ਵੱਡਾ ਕਾਂਡ, ਇਕ ਵਿਅਕਤੀ ਤੇ ਔਰਤ ਗ੍ਰਿਫ਼ਤਾਰ
ਗੋਲੀ ਲੱਗਣ ਨਾਲ ਮਾਰਿਆ ਗਿਆ ਰਾਜਵੀਰ ਸੇਠੀ ਉਰਫ਼ ਵਿਨੇ ਵਾਸੀ ਗਲੀ ਹੰਸਲੀ ਵਾਲਾ ਪੱਠਾ ਬਾਜ਼ਾਰ ਆਪਣੇ ਸਾਥੀ ਹਰਜੀਤ ਸਿੰਘ ਅਤੇ ਸੰਜੂ ਨਾਲ ਕਾਰ ਵਿਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਉਸ ਨੂੰ ਸ਼ੱਕ ਹੋਣ ’ਤੇ ਉਹ ਥਾਣਾ ਗੇਟ ਹਕੀਮਾਂ ਵੱਲ ਜਾਣ ਲੱਗਾ, ਇਸ ਦੌਰਾਨ ਉਸ ਨੇ ਉਸ ਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਖੂਨ ਨਾਲ ਲੱਥਪੱਥ ਰਾਜਵੀਰ ਸੇਠੀ ਸੜਕ ’ਤੇ ਡਿੱਗ ਗਿਆ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਜਦੋਂ ਤੱਕ ਪੁਲਸ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਈ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦੇ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)
ਮ੍ਰਿਤਕ ਰਾਜਵੀਰ ਸੇਠੀ ਦੀ ਮਾਂ ਦਾ ਕਹਿਣਾ ਹੈ ਕਿ ਨਵੰਬਰ 2023 ਵਿਚ ਰਾਮਬਾਗ ਤੋਂ ਇਕ ਅਣਪਛਾਤੇ ਅਪਰਾਧੀ ਨੇ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ ਸੀ ਅਤੇ 3 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਦੇਰ ਰਾਤ ਪੈਸੇ ਦੇਣ ਤੋਂ ਬਾਅਦ ਉਸ ਦੇ ਮੁੰਡੇ ਨੂੰ ਛੱਡ ਦਿੱਤਾ ਗਿਆ। ਬੇਸ਼ੱਕ ਪੁਲਸ ਨੇ ਅਗਲੇ ਦਿਨ ਹੀ ਉਸ ਨੂੰ ਡੇਢ ਲੱਖ ਰੁਪਏ ਦੀ ਰਕਮ ਵਾਪਸ ਕਰਵਾ ਦਿੱਤੀ ਸੀ ਪਰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਕਾਰਨ ਉਸ ਦੇ ਲੜਕੇ ’ਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਕੇ ਕਤਲ ਕਰ ਦਿੱਤਾ।
ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ
ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਗੁਜਰਾਤ ਪਹੁੰਚੇ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਕਿਹਾ- 'ਲੋਕਤੰਤਰ ਨੂੰ ਬਚਾਉਣ ਲਈ ਤੁਹਾਡੇ ਕੋਲ ਆਏ ਹਾਂ'
ਫਿਲਹਾਲ ਪੁਲਸ ਨੇ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ
ਏ. ਡੀ. ਸੀ. ਪੀ. ਡਾ. ਦਰੁਪਣਨ ਆਹਲੂਵਾਲੀਆ ਦਾ ਕਹਿਣਾ ਹੈ ਕਿ ਫਿਲਹਾਲ ਪੁਲਸ ਨੇ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਉਨ੍ਹਾਂ ਦੇ ਕੁਝ ਅਣਪਛਾਤੇ ਸਾਥੀ ਵੀ ਮਾਮਲੇ ਵਿਚ ਸ਼ਾਮਲ ਹਨ। ਪੁਲਸ ਨੇ ਹਮਲਾਵਰਾਂ ਵਿਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਪੁਲਸ ਨੂੰ ਦੂਜੇ ਮੁਲਜ਼ਮਾ ਦਾ ਵਾ ਸੁਰਾਗ ਪਤਾ ਲੱਗ ਗਿਆ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੇ ਮੁਲਜ਼ਮਾਂ ਦੇ ਨਾਂ ਉਜਾਗਰ ਕਰਨ ’ਤੇ ਚੁੱਪ ਧਾਰੀ ਹੋਈ ਹੈ।
ਇਹ ਵੀ ਪੜ੍ਹੋ : ਮਾਸੂਮ ਬੱਚਿਆਂ ਦਾ ਕਤਲ ਕਰਦਿਆਂ ਭੋਰਾ ਨਾ ਕੰਬਿਆ ਪਿਓ ਦਾ ਦਿਲ, ਹੁਣ ਆਪ ਵੀ ਚੁੱਕਿਆ ਖੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8