ਕੁੱਟ-ਮਾਰ ਦੇ ਦੋਸ਼ ’ਚ ਔਰਤ ਸਮੇਤ 7 ਖਿਲਾਫ਼ ਮਾਮਲਾ ਦਰਜ

Tuesday, Jul 24, 2018 - 01:38 AM (IST)

ਕੁੱਟ-ਮਾਰ ਦੇ ਦੋਸ਼ ’ਚ ਔਰਤ ਸਮੇਤ 7 ਖਿਲਾਫ਼ ਮਾਮਲਾ ਦਰਜ

ਟਾਂਡਾ ਉਡ਼ਮੁਡ਼, (ਪੰਡਿਤ)- ਪਿੰਡ ਮਸੀਤਪਲ ਕੋਟ ਨਜ਼ਦੀਕ ਜ਼ਮੀਨੀ  ਝਗਡ਼ੇ ਵਿਚ ਦੋ ਵਿਅਕਤੀਆਂ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਇਕ ਅੌਰਤ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟ-ਮਾਰ ਦਾ ਸ਼ਿਕਾਰ ਹੋਏ ਚਰਨਜੀਤ ਸਿੰਘ ਪੁੱਤਰ ਸ਼ੌਕੀਨ ਸਿੰਘ ਨਿਵਾਸੀ ਰਡ਼ਾ ਦੇ ਬਿਆਨ ਦੇ ਅਾਧਾਰ ’ਤੇ ਹਰਭਜਨ ਸਿੰਘ ਪੁੱਤਰ ਅਜੀਤ ਸਿੰਘ, ਬਲਬੀਰ ਸਿੰਘ ਪੁੱਤਰ ਅਜੀਤ ਸਿੰਘ, ਮਨਦੀਪ ਸਿੰਘ ਪੁੱਤਰ ਹਰਭਜਨ ਸਿੰਘ, ਰਾਜਵਿੰਦਰ ਕੌਰ ਪਤਨੀ ਹਰਭਜਨ ਸਿੰਘ ਨਿਵਾਸੀ ਮਸੀਤਪਲ ਕੋਟ, ਜਸਪ੍ਰੀਤ ਸਿੰਘ ਨਿਵਾਸੀ ਅੰਬਾਲਾ ਜੱਟਾਂ, ਵਿੱਕੀ ਪੁੱਤਰ ਅਜੈ ਅਤੇ ਅਜੈ ਕੁਮਾਰ ਪੁੱਤਰ ਕਾਲਾ ਨਿਵਾਸੀ ਢੋਲਵਾਹਾ  ਖਿਲਾਫ਼ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੇ ਬਿਆਨ ’ਚ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਹਰਭਜਨ ਸਿੰਘ ਕੋਲੋਂ ਪਿੰਡ ਮਸੀਤਪਲ ਕੋਟ ਵਿਚ 38  ਕਨਾਲ 8 ਮਰਲੇ ਜਗ੍ਹਾ ਖਰੀਦੀ ਸੀ ਅਤੇ 30 ਲੱਖ ਬਿਆਨਾ ਦੇ ਕੇ 15 ਮਈ 2018 ਨੂੰ ਰਜਿਸਟਰੀ ਦੀ ਤਰੀਕ ਰੱਖੀ ਸੀ ਪਰ ਉਹ ਰਜਿਸਟਰੀ ਵਾਲੇ ਦਿਨ ਨਹੀਂ ਆਇਆ। ਬਾਅਦ ’ਚ ਉਸ ਨੇ ਕਿਹਾ ਕਿ ਜੇਕਰ ਉਹ ਉਨ੍ਹਾਂ ਦਾ ਬਿਆਨਾ ਵਾਪਸ ਨਾ  ਕਰ  ਸਕਿਆ ਤਾਂ ਉਹ 30 ਜੂਨ ਨੂੰ ਜ਼ਮੀਨ ਵਾਹ ਸਕਦੇ ਹਨ ਪਰ ਉਸ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। 
ਜਦੋਂ ਉਹ ਆਪਣੇ ਸਾਥੀਆਂ ਨਾਲ 11 ਜੁਲਾਈ ਨੂੰ ਆਪਣੀ ਜ਼ਮੀਨ ਵਾਹੁਣ ਗਿਆ ਤਾਂ ਉਕਤ ਦੋਸ਼ੀਆਂ ਨੇ ਉਨ੍ਹਾਂ ’ਤੇ ਹਮਲਾ  ਕਰ ਦਿੱਤਾ ਅਤੇ ਉਸ ਦੇ ਨਾਲ-ਨਾਲ ਉਸ ਦੇ ਸਾਥੀ ਸੁਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਟਾਂਡਾ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News