ਹਮਲਾ ਕਰਨ ਦੇ ਦੋਸ਼ ''ਚ ਪਤੀ-ਪਤਨੀ ਤੇ ਪੁੱਤਰ ਖਿਲਾਫ ਮਾਮਲਾ ਦਰਜ
Wednesday, Feb 14, 2018 - 04:16 AM (IST)

ਰਾਜਪੁਰਾ, (ਮਸਤਾਨਾ)- ਘਰ 'ਚ ਦਾਖਲ ਹੋ ਕੇ ਹਮਲਾ ਕਰ ਕੇ ਧਮਕੀਆਂ ਦੇਣ ਤੇ ਕੁੱਟ-ਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ ਪਤੀ-ਪਤਨੀ ਤੇ ਪੁੱਤਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਨਲਾਸ ਕਲਾਂ ਵਾਸੀ ਕਰਨ ਪੁਰੀ ਨੇ ਥਾਣਾ ਸਦਰ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਖੇਤਾਂ ਵਿਚ ਪਾਣੀ ਲਾਉਣ ਦੇ ਝਗੜੇ ਨੂੰ ਲੈ ਕੇ ਇਸੇ ਹੀ ਪਿੰਡ ਦੇ ਵਾਸੀ ਕਰਨੈਲ ਪੁਰੀ, ਉਸਦੀ ਪਤਨੀ ਦਰਸ਼ਨਾ ਦੇਵੀ ਤੇ ਬੇਟਾ ਕੇਵਲ ਪੁਰੀ ਨੇ ਮੇਰੇ ਘਰ ਵਿਚ ਦਾਖਲ ਹੋ ਕੇ ਮੇਰੇ ਨਾਲ ਕੁੱਟ-ਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਥਾਣਾ ਸਦਰ ਦੀ ਪੁਲਸ ਨੇ ਕਰਨ ਪੁਰੀ ਦੀ ਸ਼ਿਕਾਇਤ 'ਤੇ ਉਕਤ ਪਤੀ-ਪਤਨੀ ਤੇ ਪੁੱਤਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।