ਕਾਰ ਚੋਰੀ ਕਰ ਵੇਚ ਦਿੱਤੀ ਕਬਾੜ ’ਚ, ਪੁਲਸ ਵਲੋਂ 4 ਕਾਬੂ

Wednesday, Aug 04, 2021 - 06:58 PM (IST)

ਕਾਰ ਚੋਰੀ ਕਰ ਵੇਚ ਦਿੱਤੀ ਕਬਾੜ ’ਚ, ਪੁਲਸ ਵਲੋਂ 4 ਕਾਬੂ

ਮਾਛੀਵਾੜਾ ਸਾਹਿਬ (ਟੱਕਰ) : ਲੰਘੀ 24 ਜੁਲਾਈ ਨੂੰ ਮਾਛੀਵਾੜਾ ਦੇ ਕਰਿਆਨਾ ਵਪਾਰੀ ਰਾਜਨ ਗਰਗ ਦੀ ਘਰ ਦੇ ਬਾਹਰ ਖੜੀ ਵੈਗਨਰ ਕਾਰ ਚੋਰੀ ਹੋ ਗਈ ਸੀ, ਜਿਸ ਸਬੰਧੀ ਮਾਛੀਵਾੜਾ ਪੁਲਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਹੁਣ ਇਸ ਸਬੰਧੀ 4 ਵਿਅਕਤੀ ਗਗਨਦੀਪ ਸਿੰਘ ਵਾਸੀ ਖਮਾਣੋ, ਸਤਪਾਲ, ਗੁਰਜੀਤ ਰਾਮ,  ਧਰਮਵੀਰ ਵਾਸੀ ਮਹਿਲਾ ਚੌਂਕ (ਸੰਗਰੂਰ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਦਨ ਲਾਲ ਵਲੋਂ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਤਾਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਗਗਨਦੀਪ ਸਿੰਘ ਜੋ ਕਰਿਆਨਾ ਵਪਾਰੀ ਰਾਜਨ ਗਰਗ ਦਾ ਭਰਾ ਹੈ, ਜੋ ਕਿ ਡਾਕਟਰ ਹੈ, ਦੇ ਕਲੀਨਿਕ ’ਚ ਨੌਕਰੀ ਕਰਦਾ ਰਿਹਾ ਅਤੇ ਉਸਨੇ ਇਸ ਕਾਰ ਦੀ ਇੱਕ ਚਾਬੀ ਚੋਰੀ ਕਰ ਲਈ। ਗਗਨਦੀਪ ਸਿੰਘ ਅਤੇ ਸਤਪਾਲ ਨੇ 24 ਜੁਲਾਈ ਦੀ ਰਾਤ ਨੂੰ ਇਹ ਕਾਰ ਘਰ ਦੇ ਬਾਹਰ ਖੜੀ ਚੋਰੀ ਕਰ ਲਈ ਅਤੇ ਬਾਅਦ ਵਿਚ ਧਰਮਵੀਰ ਰਾਹੀਂ ਕਬਾੜੀਏ ਗੁਰਜੀਤ ਰਾਮ ਨੂੰ 35 ਹਜ਼ਾਰ ਰੁਪਏ ’ਚ ਵੇਚ ਦਿੱਤੀ।

ਇਹ ਵੀ ਪੜ੍ਹੋ : ‘ਜਿਸ ’ਤੇ ਦੇਸ਼ ਨੂੰ ‘ਮਾਣ’, ਉਸ ਨੂੰ ਹੀ ਨਹੀਂ ਮਿਲਿਆ ਸਰਕਾਰੀ ਸਨਮਾਨ’

ਕਬਾੜੀਏ ਗੁਰਜੀਤ ਰਾਮ ਨੇ ਵੀ ਇਸ ਚੋਰੀ ਦੀ ਕਾਰ ਦੇ ਪੁਰਜੇ ਵੱਖ-ਵੱਖ ਕਰ ਅੱਗੇ ਵੇਚਣ ਦੀ ਤਿਆਰੀ ਕਰ ਲਈ। ਪੁਲਸ ਵਲੋਂ ਉਕਤ ਚਾਰ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨਾਲ ਹੀ ਜੋ ਕਾਰ ਪੁਰਜੇ-ਪੁਰਜੇ ਵੇਚੇ ਜਾਂਦੇ ਸਨ, ਉਹ ਵੀ ਬਰਾਮਦ ਕਰ ਲਏ ਹਨ। ਇਨ੍ਹਾਂ 4 ਕਥਿਤ ਦੋਸ਼ੀਆਂ ’ਚੋਂ ਕਬਾੜੀਆ ਗੁਰਜੀਤ ਰਾਮ ਜੋ ਨਾਬਾਲਗ ਸੀ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਜਦਕਿ ਬਾਕੀ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ਲਿਆ ਜਾਵੇਗਾ। ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿਚ ਹੋਰ ਵਾਹਨ ਚੋਰੀ ਹੋਏ ਹਨ, ਉਸ ਸਬੰਧੀ ਜਾਣਕਾਰੀ ਮਿਲ ਸਕੇ। ਇਸ ਮੌਕੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਅਤੇ ਮੁੱਖ ਮੁਨਸ਼ੀ ਕਰਨੈਲ ਸਿੰਘ ਵੀ ਮੌਜੂਦ ਸਨ। 

ਇਹ ਵੀ ਪੜ੍ਹੋ : ਸ਼ੌਂਕ ਦਾ ਕੋਈ ਮੁੱਲ ਨਹੀਂ, ਲਗਜ਼ਰੀ ਕਾਰ ਤੋਂ ਵੱਧ ਵਿਕਿਆ 0001 ਨੰਬਰ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News