ਅਕਾਲੀ-ਭਾਜਪਾ ਵਾਂਗ ਕਿਸਾਨਾਂ ਦੀ ਦੁਸ਼ਮਣ ਹੈ ਕੈਪਟਨ ਸਰਕਾਰ : ਭਗਵੰਤ ਮਾਨ

09/24/2017 7:10:03 AM

ਚੰਡੀਗੜ੍ਹ  (ਸ਼ਰਮਾ) - ਕੈਪਟਨ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਮੁਫਤ ਬਿਜਲੀ ਸਪਲਾਈ ਦੀ ਥਾਂ ਮੀਟਰ ਆਧਾਰਤ ਬਿੱਲ ਪ੍ਰਣਾਲੀ ਆਊਟ ਆਫ ਟਰਨ ਸ਼੍ਰੇਣੀ ਬਣਾ ਕੇ ਦੇਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਸਾਬਤ ਹੋਈ ਹੈ।   ਮਾਨ ਨੇ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਤੋਂ ਭੱਜੀ ਕੈਪਟਨ ਸਰਕਾਰ ਹੁਣ ਕਿਸਾਨੀ ਦਾ ਗਲਾ ਦਬਾਉਣ 'ਤੇ ਉਤਰ ਆਈ ਹੈ। ਮਾਨ ਨੇ ਕਿਹਾ ਕਿ ਸੱਤਾ ਸੰਭਾਲਦੇ ਹੀ ਰਾਜਾ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਹੈ। ਪਿਛਲੀ ਸਰਕਾਰ ਮੌਕੇ ਵੀ ਕੈਪਟਨ ਨੇ ਟਿਊਬਵੈੱਲ ਕੁਨੈਕਸ਼ਨਾਂ 'ਤੇ ਬਿੱਲ ਲਗਾ ਕੇ ਕਿਸਾਨਾਂ ਨਾਲ ਧੋਖਾ ਕੀਤਾ ਸੀ। ਉਹੋ ਧੋਖਾ ਫਿਰ ਦੁਹਰਾਇਆ ਜਾਣ ਲੱਗਾ ਹੈ ਪਰ ਆਮ ਆਦਮੀ ਪਾਰਟੀ ਜਨਤਾ ਦੇ ਸਹਿਯੋਗ ਨਾਲ ਰਾਜਾ ਦੇ ਨੱਕ 'ਚ ਦਮ ਕਰ ਦੇਵੇਗੀ।


Related News