ਕੈਪਟਨ ਨੇ ਆਪਣੀ ਰਣਨੀਤੀ ਬਣਾਈ, ਵਿਰੋਧੀ ਖੇਮੇ ਦੀ ਬਿਆਨਬਾਜ਼ੀ ਦਾ ਰਿਕਾਰਡ ਕੀਤਾ ਇਕੱਠਾ

Tuesday, Jun 01, 2021 - 01:15 AM (IST)

ਕੈਪਟਨ ਨੇ ਆਪਣੀ ਰਣਨੀਤੀ ਬਣਾਈ, ਵਿਰੋਧੀ ਖੇਮੇ ਦੀ ਬਿਆਨਬਾਜ਼ੀ ਦਾ ਰਿਕਾਰਡ ਕੀਤਾ ਇਕੱਠਾ

ਜਲੰਧਰ(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਵਿਚ ਚੱਲ ਰਹੀਆਂ ਸਿਆਸੀ ਸਰਗਰਮੀਆਂ ਦਰਮਿਆਨ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਹ ਅਗਲੇ ਕੁਝ ਦਿਨਾਂ ਵਿਚ ਕੇਂਦਰੀ ਲੀਡਰਸ਼ਿਪ ਸਾਹਮਣੇ ਆਪਣਾ ਪੱਖ ਰੱਖਣ ਵਾਲੇ ਹਨ।

ਮੁੱਖ ਮੰਤਰੀ ਦੇ ਨੇੜਲੇ ਨੇਤਾ ਮੰਨਦੇ ਹਨ ਕਿ ਕੈਪਟਨ ਵਲੋਂ ਰੱਖੀਆਂ ਜਾਣ ਵਾਲੀਆਂ ਦਲੀਲਾਂ ਅਤੇ ਵਿਚਾਰਾਂ ਨੂੰ ਕਾਂਗਰਸੀ ਲੀਡਰਸ਼ਿਪ ਵਲੋਂ ਕਾਫੀ ਗੰਭੀਰਤਾ ਨਾਲ ਲਿਆ ਜਾਵੇਗਾ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਕੈਪਟਨ ਹੀ 2022 ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹੋਣਗੇ। ਕੈਪਟਨ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਇਕ ਮਹੀਨੇ ’ਚ ਉਨ੍ਹਾਂ ਖਿਲਾਫ ਨਿੱਜੀ ਤੌਰ ’ਤੇ ਕੀਤੀ ਗਈ ਬਿਆਨਬਾਜ਼ੀ ਦਾ ਸਾਰਾ ਰਿਕਾਰਡ ਇਕੱਠਾ ਕਰਵਾ ਲਿਆ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਣ 117 ਲੋਕਾਂ ਦੀ ਮੌਤ, 2221 ਪਾਜ਼ੇਟਿਵ

ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਕੈਪਟਨ ਕੇਂਦਰੀ ਲੀਡਰਸ਼ਿਪ ਨੂੰ ਇਹ ਵੀ ਦੱਸਣ ਵਾਲੇ ਹਨ ਕਿ ਉਨ੍ਹਾਂ ਤਾਂ ਸਿੱਧੂ ਨਾਲ 2 ਵਾਰ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਸਿੱਧੂ ਇਸ ਦੇ ਲਈ ਤਿਆਰ ਨਹੀਂ ਹੋਏ। ਕਾਂਗਰਸ ਦੇ ਸੰਕਟ ਦਾ ਨਿਪਟਾਰਾ ਕਰਨ ਲਈ ਕਿਹੜਾ ਫਾਰਮੂਲਾ ਤਿਆਰ ਕੀਤਾ ਜਾਂਦਾ ਹੈ, ਉਸ ਵਿਚ ਕੈਪਟਨ ਦੀ ਸਹਿਮਤੀ ਬਹੁਤ ਜ਼ਰੂਰੀ ਹੋਵੇਗੀ।

3 ਮੈਂਬਰੀ ਕਮੇਟੀ ਤੋਂ ਇਲਾਵਾ ਕੈਪਟਨ ਵਲੋਂ ਸੋਨੀਆ ਤੇ ਰਾਹੁਲ ਨਾਲ ਮੁਲਾਕਾਤ ਦੇ ਆਸਾਰ

ਇਹ ਵੀ ਪੜ੍ਹੋ-  ਬੇਅਦਬੀ ਕਾਂਡ : ਬਰਗਾੜੀ ਕਸਬਾ ਪੁਲਸ ਛਾਉਣੀ ’ਚ ਤਬਦੀਲ
ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਜਿੱਥੇ 3 ਮੈਂਬਰੀ ਕਮੇਟੀ ਸਾਹਮਣੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ, ਉੱਥੇ ਹੀ ਉਹ ਅਗਲੇ ਕੁਝ ਦਿਨਾਂ ਵਿਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ, ਜਿਸ ਵਿਚ ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਪੰਜਾਬ ਵਿਚ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਹਨ।

ਮੁੱਖ ਮੰਤਰੀ ਕਿਸ ਦਿਨ ਦਿੱਲੀ ਜਾਣਗੇ, ਤੈਅ ਨਹੀਂ

ਕੈਪਟਨ ਕਿਸ ਦਿਨ ਦਿੱਲੀ ਜਾ ਕੇ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨਗੇ, ਇਹ ਅਜੇ ਤੈਅ ਨਹੀਂ। ਕਮੇਟੀ ਅਜੇ ਹੋਰ ਕਾਂਗਰਸੀ ਨੇਤਾਵਾਂ ਦੇ ਵਿਚਾਰ ਜਾਣਨ ’ਚ ਲੱਗੀ ਹੋਈ ਹੈ। ਕੈਪਟਨ ਉਡੀਕ ਕਰ ਰਹੇ ਹਨ ਕਿ ਕਮੇਟੀ ਵਲੋਂ ਉਨ੍ਹਾਂ ਨੂੰ ਕਿਸ ਦਿਨ ਸੱਦਿਆ ਜਾਂਦਾ ਹੈ।


author

Bharat Thapa

Content Editor

Related News