ਸਪਾ ਸੈਂਟਰ ਦੀ ਆੜ ''ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ ''ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ

Wednesday, Jul 17, 2024 - 06:30 PM (IST)

ਅੰਮ੍ਰਿਤਸਰ (ਜਸ਼ਨ)- ਥਾਣਾ ਏ ਡਵੀਜ਼ਨ ਦੀ ਪੁਲਸ ਨੇ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਰਵਾਈ ਦੌਰਾਨ ਪੁਲਸ ਨੇ ਮੁਲਜ਼ਮ ਕੰਵਲਜੀਤ ਸਿੰਘ ਉਰਫ਼ ਕੰਵਲ ਵਾਸੀ ਪਿੰਡ ਭੈਣੀ ਗਿੱਲ, ਫਤਿਹਗੜ੍ਹ ਚੂੜੀਆਂ ਰੋਡ, ਭੁਪਿੰਦਰ ਸਿੰਘ ਵਾਸੀ ਬਟਾਲਾ ਰੋਡ, ਸਵਪਨੇਸ਼ਵਰ ਸਮੂੰਤਰੇ ਵਾਸੀ ਅਮਨ ਐਵੀਨਿਊ ਮਜੀਠਾ ਰੋਡ, ਜਸਦੀਪ ਸਿੰਘ ਵਾਸੀ ਰਿਆਸਤ ਐਵੀਨਿਊ ਘੰਣੂਪੁਰ ਕਾਲੇ ਰੋਡ, ਆਰਤੀ ਪਤਨੀ ਮੰਨੂੰ ਵਾਸੀ ਜਲੰਧਰ ਹਾਲ ਵਾਸੀ ਸੁਲਤਾਨਵਿੰਡ ਰੋਡ, ਕਵਿਤਾ ਵਾਸੀ ਕਟੜਾ ਕਰਮ ਸਿੰਘ, ਸਪਨਾ ਰਾਹੂ ਵਾਸੀ ਰਤਨਗੜ੍ਹ ਪਠਾਨਕੋਟ, ਸੁਰੇਸ਼ ਕੁਮਾਰ ਵਾਸੀ ਨੇੜੇ ਸਵਾਕ ਮੰਡੀ ਨਮਕ ਮੰਡੀ, ਪ੍ਰਦੀਪ ਕੁਮਾਰ ਦਸਮੇਸ਼ ਨਗਰ ਜੇਰਾ ਪਾਠਕ ਅੰਮ੍ਰਿਤਸਰ ਅਤੇ ਪ੍ਰਿਆ ਪੁੱਤਰ ਜਸਪਾਲ ਸਿੰਘ ਵਾਸੀ ਕੋਰਟ ਰੋਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਸ ਵਲੋਂ ਉਕਤ ਸਪਾ ਸੈਂਟਰ ਦੇ ਮਾਲਕ ਦਿੱਲੀ ਵਾਸੀ ਨਾਜ਼ਿਮ ਹੁਸੈਨ ਅਤੇ ਇਕ ਅਣਪਛਾਤੇ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਜੋ ਅਜੇ ਫਰਾਰ ਚੱਲ ਰਹੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਏ ਡਵੀਜ਼ਨ ਦੇ ਐੱਸ. ਐੱਚ. ਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸੈਲੀਬ੍ਰੇਸ਼ਨ ਮਾਲ ਦੀ ਤੀਜੀ ਮੰਜ਼ਿਲ ’ਤੇ ‘ਦਿ ਪੀਸਫੁੱਲ’ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਕੰਵਲਜੀਤ ਸਿੰਘ ਅਤੇ ਅਜ਼ਲੀਆ ਸਪਾ ਦੇ ਵੇਲਨੇਸ ਸੈਂਟਰ ਦੇ ਮਾਲਕ ਨਾਜ਼ਿਮ ਹੁਸੈਨ ਅਤੇ ਅਤੇ ਮੈਨੇਜਰ ਭੁਪਿੰਦਰ ਸਿੰਘ ਵਲੋਂ ਸਪਾ ਸੈਂਟਰਾਂ ਦੀ ਆੜ ਵਿੱਚ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਸਨ। ਇਸ ’ਤੇ ਪੁਲਸ ਨੇ ਯੋਜਨਾਬੱਧ ਤਰੀਕੇ ਨਾਲ ਉਕਤ ਸਪਾ ਸੈਂਟਰਾਂ ’ਤੇ ਛਾਪੇਮਾਰੀ ਕਰ ਕੇ ਉਕਤ ਮੁਲਜ਼ਮਾਂ ਨੂੰ ਉਥੋਂ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ (ਵੀਡੀਓ)

ਇਸ ਦੌਰਾਨ ਪੁਲਸ ਨੂੰ ਉਕਤ ਕੁਝ ਮੁਲਜ਼ਮ ਇਤਰਾਜ਼ਯੋਗ ਹਾਲਤ ਵਿੱਚ ਮਿਲੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਸਪਾ ਸੈਂਟਰ ਦੇ ਮਾਲਕ ਨਾਜ਼ਿਮ ਹੁਸੈਨ ਵਾਸੀ ਦਿੱਲੀ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪੁਲਸ ਨੇ ਜਾਂਚ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਬਾਕੀ ਦੋ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਗੁਆਂਢੀਆਂ ਦੇ ਘਰ ਖੇਡਣ ਗਈ 8 ਸਾਲਾ ਬੱਚੀ ਨਾਲ ਵਾਪਰਿਆ ਭਾਣਾ, ਮਿਲੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News