ਬੱਸ ਨੇ ਐਕਟਿਵਾ ਸਵਾਰ ਨੂੰ ਦਰੜਿਆ; ਮੌਤ
Monday, Oct 23, 2017 - 01:31 AM (IST)
ਹਾਜੀਪੁਰ, (ਜੋਸ਼ੀ)- ਹਾਜੀਪੁਰ-ਤਲਵਾੜਾ ਸੜਕ 'ਤੇ ਪੈਂਦੇ ਅੱਡਾ ਚੌਧਰੀ ਦਾ ਬਾਗ ਨਜ਼ਦੀਕ ਇਕ ਤੇਜ਼ ਰਫਤਾਰ ਬੱਸ ਵੱਲੋਂ ਇਕ ਐਕਟਿਵਾ ਸਵਾਰ ਨੂੰ ਦਰੜ ਦੇਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੰ. ਪੀ ਬੀ 07 ਯੂ- 9785, ਜੋ ਤੇਜ਼ ਰਫਤਾਰ ਨਾਲ ਹਾਜੀਪੁਰ ਤੋਂ ਤਲਵਾੜਾ ਵੱਲ ਜਾ ਰਹੀ ਸੀ, ਜਿਸ ਨੇ ਅੱਡਾ ਚੌਧਰੀ ਦਾ ਬਾਗ ਨਜ਼ਦੀਕ ਇਕ ਐਕਟਿਵਾ ਨੰ. ਪੀ ਬੀ 07 ਏ ਜੀ-3634 ਨੂੰ ਆਪਣੀ ਲਪੇਟ ਵਿਚ ਲੈ ਲਿਆ। ਐਕਟਿਵਾ ਸਵਾਰ ਗੁਰਭਜ ਸਿੰਘ ਪੁੱਤਰ ਸੀਨੂੰ ਰਾਮ ਵਾਸੀ ਪਿੰਡ ਰੁੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਣ 'ਤੇ ਹਾਜੀਪੁਰ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
