ਪੰਜਾਬ ਵਿਧਾਨ ਸਭਾ ''ਚ JCT ਮਿੱਲ ਦਾ ਗੂੰਜਿਆ ਮੁੱਦਾ, ਬਲਵਿੰਦਰ ਧਾਲੀਵਾਲ ਨੇ ਰੱਖੀ ਇਹ ਮੰਗ
Friday, Mar 28, 2025 - 12:10 PM (IST)

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਅੱਜ ਆਖਰੀ ਦਿਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰਵਾਈ ਦੌਰਾਨ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਵਿਚ ਸਥਿਤ ਜੇ. ਸੀ. ਟੀ. ਮਿੱਲ ਦਾ ਮੁੱਦਾ ਚੁੱਕਿਆ ਅਤੇ ਸਰਕਾਰ ਤੋਂ ਵੱਡੀ ਮੰਗ ਰੱਖੀ। ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਜੇ. ਸੀ. ਟੀ. ਮਿੱਲ ਦਾ ਨਾਂ ਇਕੱਲਾ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਨਾਂ ਰਿਹਾ ਹੈ। ਮੈਨੇਜਮੈਂਟ ਦੀ ਕਾਰਗੁਜ਼ਾਰੀ ਕਰਕੇ ਮਿੱਲ ਦਾ ਬੇਹੱਦ ਮਾੜਾ ਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮਾਲਕ ਸਮੀਰ ਥਾਪਰ ਵੱਲੋਂ ਬਿਨਾਂ ਨੋਟਿਸ ਦਿੱਤੇ ਪਿਛਲੇ ਦੋ ਸਾਲਾਂ ਤੋਂ ਇਹ ਮਿੱਲ ਬੰਦ ਕਰ ਦਿੱਤੀ ਗਈ, ਜਿਸ ਕਰਕੇ ਕਰੀਬ 5 ਹਜ਼ਾਰ ਦੇ ਵਰਕਰਾਂ ਦਾ ਬੇਹੱਦ ਨੁਕਸਾਨ ਹੋਇਆ ਹੈ। ਅਜੇ ਤੱਕ ਮਾਲਕਾਂ ਵੱਲੋਂ ਵਰਕਰਾਂ ਦਾ ਡਿਊ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! 90 ਦਿਨਾਂ 'ਚ ਕਰੋ ਇਹ ਕੰਮ ਨਹੀਂ ਤਾਂ...
ਉਨ੍ਹਾਂ ਕਿਹਾ ਕਿ ਕਰੀਬ 3 ਸਾਲਾਂ ਤੋਂ ਮਾਲਕ ਵਰਕਰਾਂ ਦਾ ਈ. ਪੀ. ਐੱਫ਼. ਫੰਡ ਵੀ ਖਾਂਦੇ ਰਹੇ ਹਨ। ਇਹ ਕਰੀਬ 100 ਕਰੋੜ ਦਾ ਘਪਲਾ ਕੀਤਾ ਗਿਆ ਹੈ। ਮਾਲਕ 'ਤੇ ਕਰੀਬ 5 ਐੱਫ਼. ਆਈ. ਆਰ. ਵੀ ਦਰਜ ਕੀਤੀਆਂ ਗਈਆਂ ਹਨ ਪਰ ਅੱਜ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਇਆ। ਉਨ੍ਹਾਂ ਸਰਕਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਮਿੱਲ ਦੇ ਵਰਕਰਾਂ ਦਾ ਬਣਦਾ ਡਿਊ ਦਿੱਤਾ ਜਾਵੇ, ਕਿਉਂਕਿ ਪਿਛਲੇ 3 ਸਾਲਾਂ ਵਿਚ 8 ਦੀ ਮੌਤ ਹੋਈ ਸੀ, ਜਿਨ੍ਹਾਂ ਦਾ ਇਲਾਜ ਕਰਨ ਤੋਂ ਈ. ਐੱਸ. ਆਈ. ਵੱਲੋਂ ਮਨ੍ਹਾ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ: 'ਲਵ ਮੈਰਿਜ' ਤੋਂ ਖ਼ਫ਼ਾ ਪਿਓ ਬਣਿਆ ਹੈਵਾਨ, ਤੈਸ਼ 'ਚ ਆ ਕੇ ਧੀ ਸਣੇ ਵੱਢਿਆ ਸਹੁਰਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e