ਸੇਵਾ ਕੇਂਦਰ ਜਾਣ ਵਾਲੇ ਦੇਣ ਧਿਆਨ, ਕਿਤੇ ਤੁਹਾਨੂੰ ਵੀ ਨਾ ਕਰਨਾ ਪਵੇ ਭਾਰੀ ਪਰੇਸ਼ਾਨੀ ਦਾ ਸਾਹਮਣਾ

Thursday, Apr 03, 2025 - 12:11 PM (IST)

ਸੇਵਾ ਕੇਂਦਰ ਜਾਣ ਵਾਲੇ ਦੇਣ ਧਿਆਨ, ਕਿਤੇ ਤੁਹਾਨੂੰ ਵੀ ਨਾ ਕਰਨਾ ਪਵੇ ਭਾਰੀ ਪਰੇਸ਼ਾਨੀ ਦਾ ਸਾਹਮਣਾ

ਜਲੰਧਰ (ਚੋਪੜਾ)–ਜਲੰਧਰ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਕੰਮ ਕਰ ਰਹੇ ਈ-ਸਟੈਂਪ ਪੇਪਰ ਵਿਕ੍ਰੇਤਾਵਾਂ ਦੀ ਆਈ. ਡੀ. ਬੁੱਧਵਾਰ ਵੀ ਬਲਾਕ ਰਹੀ, ਜਿਸ ਕਾਰਨ ਉਹ ਲੋਕਾਂ ਨੂੰ ਈ-ਸਟੈਂਪ ਦੀ ਵਿਕਰੀ ਨਹੀਂ ਕਰ ਸਕੇ। ਇਕ ਪਾਸੇ ਈ-ਸਟੈਂਪ ਵਿਕ੍ਰੇਤਾਵਾਂ ਦੇ ਕਾਰੋਬਾਰ ਬੰਦ ਰਹਿਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਸੁਵਿਧਾ ਕੇਂਦਰ ਅਤੇ ਸਟਾਕ ਹੋਲਡਿੰਗ ਵਿਚ ਈ-ਸਟੈਂਪ ਨੂੰ ਖ਼ਰੀਦਣ ਵਾਲਿਆਂ ਦੀ ਭੀੜ ਦਿਨ ਭਰ ਉਮੜੀ ਰਹੀ। ਲੋਕ ਵੱਖ-ਵੱਖ ਸਰਕਾਰੀ ਕੰਮਾਂ ਲਈ ਈ-ਸਟੈਂਪ ਦੀ ਖ਼ਰੀਦ ਕਰਦੇ ਰਹੇ।

ਇਹ ਵੀ ਪੜ੍ਹੋ:ਖ਼ਤਰੇ ਦੀ ਘੰਟੀ! ਭਿਆਨਕ ਰੂਪ ਵਿਖਾਉਣ ਲੱਗੀ ਗਰਮੀ, ਇਹ ਸਾਵਧਾਨੀਆਂ ਵਰਤਣ ਦੀ ਸਲਾਹ

ਹਾਲਾਂਕਿ ਲੋਕਾਂ ਨੂੰ ਕੁਝ ਜੱਦੋ-ਜਹਿਦ ਤੋਂ ਬਾਅਦ ਈ-ਸਟੈਂਪ ਤਾਂ ਮਿਲ ਰਹੇ ਸਨ ਅਤੇ ਉਹ ਐਫੀਡੇਵਿਟ, ਸਰਟੀਫਿਕੇਟ ਅਪਲਾਈ ਕਰਨ ਨੂੰ ਲੈ ਕੇ ਘੱਟ ਕੀਮਤਾਂ ਵਾਲੇ ਈ-ਸਟੈਂਪ ਲੈ ਕੇ ਆਪਣੇ ਕੰਮ ਨਿਪਟਾ ਰਹੇ ਸਨ ਪਰ ਵੱਡੇ ਈ-ਸਟੈਂਪ ਨੂੰ ਲੈ ਕੇ ਹੋਣ ਵਾਲੀ ਦਿੱਕਤ ਕਾਰਨ ਅੱਜ ਵੀ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ 2 ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਰਿਹਾ। ਉਥੇ ਹੀ ਦੂਜੇ ਪਾਸੇ ਲਾਇਸੈਂਸ ਰੀਨਿਊ ਨਾ ਹੋ ਸਕਣ ਕਾਰਨ ਈ-ਸਟੈਂਪ ਪੇਪਰ ਵਿਕ੍ਰੇਤਾ ਅੱਜ ਵੀ ਆਪਣੀ ਆਈ. ਡੀ. ਖੁੱਲ੍ਹਵਾਉਣ ਲਈ ਐੱਸ. ਆਰ. ਸੀ. ਬ੍ਰਾਂਚ ਤੋਂ ਇਲਾਵਾ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦਾ ਦਰਵਾਜ਼ਾ ਖੜ੍ਹਕਾਉਂਦੇ ਰਹੇ ਪਰ ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ ਦੇਰ ਸ਼ਾਮ ਤਕ ਉਨ੍ਹਾਂ ਦੀ ਆਈ. ਡੀ. ਬਲਾਕ ਹੀ ਰਹੀ। ਸਬ-ਰਜਿਸਟਰਾਰ ਜਲੰਧਰ-1 ਵਿਚ 71 ਬਿਨੈਕਾਰਾਂ ਨੇ ਆਨਲਾਈਨ ਅਪੁਆਇੰਟਮੈਂਟ ਲਈ। ਉਥੇ ਹੀ ਸਬ-ਰਜਿਸਟਰਾਰ ਜਲੰਧਰ-2 ਵਿਚ 42 ਬਿਨੈਕਾਰਾਂ ਨੇ ਆਨਲਾਈਨ ਅਪੁਆਇੰਟਮੈਂਟ ਲਈ, ਜਿਨ੍ਹਾਂ ਵਿਚੋਂ ਸਿਰਫ਼ 17 ਰਜਿਸਟਰੀਆਂ ਹੋਈਆਂ।

PunjabKesari
ਸੁਵਿਧਾ ਕੇਂਦਰ ’ਚ ਕੋਈ ਵੀ ਵਿਅਕਤੀ ਸਿਰਫ਼ 10 ਰੁਪਏ ਵਾਧੂ ਫ਼ੀਸ ਦੇ ਕੇ 2 ਲੱਖ ਰੁਪਏ ਤਕ ਦਾ ਲੈ ਸਕਦਾ ਹੈ ਈ-ਸਟੈਂਪ : ਬਹਾਦਰ ਸਿੰਘ
ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਸਥਿਤ ਸੁਵਿਧਾ ਕੇਂਦਰ ਵਿਚ ਮੌਜੂਦ ਡਿਸਟ੍ਰਿਕਟ ਮੈਨੇਜਰ ਬਹਾਦਰ ਸਿੰਘ ਨੇ ਦੱਸਿਆ ਕਿ ਸੁਵਿਧਾ ਕੇਂਦਰ ਵਿਚ ਲੋਕ ਆ ਕੇ ਈ-ਸਟੈਂਪ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਵਿਚ ਲਾਇਸੈਂਸ ਲੈ ਕੇ ਈ-ਸਟੈਂਪ ਵੇਚਣ ਵਾਲਿਆਂ ਦੀ ਆਈ. ਡੀ. ਬਲਾਕ ਹੋਣ ਕਾਰਨ ਜ਼ਿਲ੍ਹੇ ਦੇ ਸਾਰੇ 35 ਸੁਵਿਧਾ ਕੇਂਦਰਾਂ ਵਿਚ ਈ-ਸਟੈਂਪ ਖ਼ਰੀਦਣ ਵਾਲਿਆਂ ਦੀ ਭੀੜ ਵਿਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਰਕਾਰੀ ਅਫ਼ਸਰ 'ਤੇ ਡਿੱਗੀ ਗਾਜ, ਕਾਰਾ ਅਜਿਹਾ ਕਿ ਸੁਣ ਨਹੀਂ ਹੋਵੇਗਾ ਯਕੀਨ

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਟਾਫ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਿਸੇ ਵੀ ਸੁਵਿਧਾ ਕੇਂਦਰ ਵਿਚ ਕੋਈ ਵੀ ਵਿਅਕਤੀ 50 ਰੁਪਏ ਤੋਂ 2 ਲੱਖ ਰੁਪਏ ਤਕ ਦਾ ਈ-ਸਟੈਂਪ ਖ਼ਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਛੋਟਾ ਜਾਂ 2 ਲੱਖ ਰੁਪਏ ਤਕ ਦਾ ਵੱਡਾ ਈ-ਸਟੈਂਪ ਹੀ ਕਿਉਂ ਨਾ ਹੋਵੇ, ਸੁਵਿਧਾ ਕੇਂਦਰ ਵਿਚ ਬਣਦੀ ਰਕਮ ਤੋਂ ਇਲਾਵਾ ਸਿਰਫ਼ 10 ਰੁਪਏ ਵਾਧੂ ਫੀਸ ਹੀ ਵਸੂਲੀ ਜਾਂਦੀ ਹੈ।

ਸਬ-ਰਜਿਸਟਰਾਰਾਂ ਦੀ ਸਿਫ਼ਾਰਿਸ਼ ’ਤੇ ਸਟਾਕ ਹੋਲਡਿੰਗ ਵੱਲੋਂ ਖੋਲ੍ਹੀਆਂ ਕੁਝ ਆਈ. ਡੀਜ਼ ਵੀ ਸ਼ਿਕਾਇਤਾਂ ਤੋਂ ਬਾਅਦ ਹੋਈਆਂ ਬੰਦ
ਹਾਲਾਂਕਿ ਕੁਝ ਈ-ਸਟੈਂਪ ਵਿਕ੍ਰੇਤਾਵਾਂ ਦੀ ਆਈ. ਡੀ. ਬਲਾਕ ਹੋਣ ਤੋਂ ਬਾਅਦ ਬੀਤੇ ਦਿਨ ਸਬ-ਰਜਿਸਟਰਾਰ-1 ਅਤੇ 2 ਨਾਲ ਮੁਲਾਕਾਤ ਕਰਕੇ ਸਟਾਕ ਹੋਲਡਿੰਗ ਨੂੰ ਇਕ ਵਿਭਾਗੀ ਪੱਤਰ ਲਿਖਵਾ ਲਿਆ ਸੀ, ਜਿਸ ਤਹਿਤ ਸਟਾਕ ਹੋਲਡਿੰਗ ਨੇ 4-5 ਸਟੈਂਪ ਵਿਕ੍ਰੇਤਾਵਾਂ ਦੀ ਆਈ. ਡੀ. ਨੂੰ ਬੁੱਧਵਾਰ ਦੇਰ ਸ਼ਾਮ ਨੂੰ ਖੋਲ੍ਹ ਦਿੱਤਾ ਸੀ ਪਰ ਚੋਣਵੇਂ ਈ-ਸਟੈਂਪ ਵਿਕ੍ਰੇਤਾਵਾਂ ਦੀ ਆਈ. ਡੀ. ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰੋਬਾਰ ਨੂੰ ਦੇਖਦੇ ਹੋਏ ਬਾਕੀ ਈ-ਸਟੈਂਪ ਵਿਕ੍ਰੇਤਾਵਾਂ ਨੇ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਕਰ ਦਿੱਤੀ ਕਿ ਕੁਝ ਈ-ਸਟੈਂਪ ਵਿਕ੍ਰੇਤਾਵਾਂ ਨੇ ਸਟਾਕ ਹੋਲਡਿੰਗ ਨਾਲ ਕਥਿਤ ਮਿਲੀਭੁਗਤ ਕਰ ਕੇ ਆਪਣੀ ਆਈ. ਡੀ. ਖੁੱਲ੍ਹਵਾ ਲਈ ਹੈ, ਜਿਸ ਉਪਰੰਤ ਜਿਨ੍ਹਾਂ ਵਿਕ੍ਰੇਤਾਵਾਂ ਦੀ ਆਈ. ਡੀ. ਖੋਲ੍ਹੀ ਗਈ ਸੀ, ਉਨ੍ਹਾਂ ਦੀ ਵੀ ਸਵੇਰੇ ਬੰਦ ਕਰ ਦਿੱਤੀ ਗਈ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News