ਪਾਕਿਸਤਾਨੀ ਰੇਂਜਰਜ਼ ਨੇ ਨਹੀਂ ਲਈ ਪਾਕਿ ਸਮੱਗਲਰ ਦੀ ਲਾਸ਼

Saturday, Feb 24, 2018 - 06:26 AM (IST)

ਪਾਕਿਸਤਾਨੀ ਰੇਂਜਰਜ਼ ਨੇ ਨਹੀਂ ਲਈ ਪਾਕਿ ਸਮੱਗਲਰ ਦੀ ਲਾਸ਼

ਫਿਰੋਜ਼ਪੁਰ (ਕੁਮਾਰ)  - ਫਿਰੋਜ਼ਪੁਰ-ਪਾਕਿ ਬਾਰਡਰ 'ਤੇ ਹੈਰੋਇਨ ਦੀ ਡਲਿਵਰੀ ਦੇਣ ਆਏ ਅਤੇ ਬੀ. ਐੱਸ. ਐੱਫ. ਨਾਲ ਹੋਈ ਫਾਇਰਿੰਗ ਵਿਚ ਮਾਰੇ ਗਏ ਪਾਕਿਸਤਾਨੀ ਸਮੱਗਲਰ ਦੀ ਲਾਸ਼ ਪਾਕਿਸਤਾਨੀ ਰੇਂਜਰਜ਼ ਵੱਲੋਂ ਨਹੀਂ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਨੇ ਦੱਸਿਆ ਕਿ ਬੀ. ਐੱਸ. ਐੱਫ. ਨਾਲ ਮਿਲ ਕੇ ਫਿਰੋਜ਼ਪੁਰ ਬਾਰਡਰ 'ਤੇ ਜੁਆਇੰਟ ਆਪ੍ਰੇਸ਼ਨ ਕੀਤਾ ਗਿਆ, ਜਿਸ ਵਿਚ ਐੱਸ. ਟੀ. ਐੱਫ. ਨੇ 10 ਕਿਲੋ ਹੈਰੋਇਨ ਤੇ ਹਥਿਆਰ ਫੜੇ ਸਨ ਅਤੇ ਪਾਕਿ ਸਮੱਗਲਰ ਤੇ ਬੀ. ਐੱਸ. ਐੱਫ. ਵਿਚਕਾਰ ਹੋਈ ਫਾਇਰਿੰਗ ਵਿਚ ਇਕ ਪਾਕਿ ਸਮੱਗਲਰ ਮਾਰਿਆ ਗਿਆ ਸੀ, ਜਿਸ ਦੀਆਂ ਤਸਵੀਰਾਂ ਪਛਾਣ ਦੇ ਲਈ ਬੀ. ਐੱਸ. ਐੱਫ. ਨੇ ਪਾਕਿ ਰੇਂਜਰਜ਼ ਨੂੰ ਭੇਜੀਆਂ ਸਨ ਅਤੇ 72 ਘੰਟਿਆਂ ਤੱਕ ਪਾਕਿ ਸਮੱਗਲਰ ਦੀ ਲਾਸ਼ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਪਾਕਿ ਸਮੱਗਲਰ ਦਾ ਪੋਸਟਮਾਰਟਮ ਕਰਵਾ ਕੇ ਧਾਰਮਕ ਪ੍ਰੰਪਰਾ ਅਨੁਸਾਰ ਫਿਰੋਜ਼ਪੁਰ ਵੈੱਲਫੇਅਰ ਕਲੱਬ ਨੂੰ ਲਾਸ਼ ਦਫਨਾਉਣ ਲਈ ਸੌਂਪ ਦਿੱਤੀ ਗਈ ਹੈ।


Related News