ਚਹੇੜੂ ਰੇਲ ਟਰੈਕ ਤੋਂ ਮਿਲੀ ਨੌਜਵਾਨ ਦੀ ਲਾਸ਼

08/31/2017 3:23:12 AM

ਫਗਵਾੜਾ,  (ਜਲੋਟਾ)-  ਪਿੰਡ ਚਹੇੜੂ ਦੇ ਕੋਲ ਫਗਵਾੜਾ-ਅੰਮ੍ਰਿਤਸਰ ਮੇਨ ਰੇਲ ਟਰੈਕ 'ਤੇ ਰੇਲਵੇ ਪੁਲਸ ਦੀ ਟੀਮ ਨੂੰ ਇਕ ਅਣਪਛਾਤੇ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਦੀ ਸੂਚਨਾ ਹੈ।
ਰੇਲਵੇ ਪੁਲਸ ਚੌਕੀ ਫਗਵਾੜਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਜਿਸ ਦੀ ਉਮਰ 25 ਤੋਂ 30 ਸਾਲ ਦੇ ਕਰੀਬ ਹੈ, ਹੋ ਸਕਦਾ ਹੈ ਕਿ ਉਹ ਚਲਦੀ ਹੋਈ ਟਰੇਨ 'ਚੋਂ ਹੇਠਾਂ ਡਿੱਗਿਆ ਹੋਵੇ। ਰੇਲਵੇ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ ਸਬੰਧੀ ਇਲਾਕੇ ਤੋਂ ਗੁਜਰ ਰਹੇ ਰੇਲਵੇ ਵਿਭਾਗ 'ਚ ਕੰਮ ਕਰ ਰਹੇ ਇਕ ਵਿਅਕਤੀ ਨੇ ਸੂਚਨਾ ਦਿੱਤੀ ਹੈ। ਹਾਲਾਂਕਿ ਜਿਸ ਹਾਲਤ 'ਚ ਮ੍ਰਿਤਕ ਦੀ ਲਾਸ਼ ਮਿਲੀ ਹੈ ਤੇ ਘਟਨਾ ਸਥਾਨ 'ਤੇ ਜੋ ਕੁਝ  ਦੇਖਣ ਨੂੰ ਮਿਲਿਆ ਹੈ ਉਹ ਕੁਝ ਹੋਰ ਕਹਾਣੀ ਬਿਆਨ ਕਰਦਾ ਹੈ। ਪੁਲਸ ਨੇ ਅਣਪਛਾਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤੀ ਹੈ। ਪੁਲਸ ਨੇ ਧਾਰਾ 174 ਸੀ. ਆਰ. ਪੀ. ਸੀ. ਦੇ ਤਹਿਤ ਪੁਲਸ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News