2 ਮਹੀਨੇ ਬਾਅਦ ਕਈ ਟੁਕਡ਼ਿਆਂ ’ਚ ਮਿਲੀ ਗੁਰਮੀਤ ਦੀ ਲਾਸ਼

Monday, Jun 11, 2018 - 12:56 AM (IST)

ਗੁਰਦਾਸਪੁਰ,  (ਵਿਨੋਦ)-  ਜ਼ਮੀਨੀ ਵਿਵਾਦ ਕਾਰਨ  7 ਅਪ੍ਰੈਲ ਨੂੰ ਲਾਪਤਾ ਹੋਏ ਇਕ ਵਿਅਕਤੀ ਦਾ ਅੱਜ ਪਿੰਡ ਗਲੇਲਡ਼ਾ ਦੇ ਕੋਲ ਦਰਿਆ ਦੇ ਪਾਣੀ ਵਿਚ ਬੋਰੀ ਵਿਚ ਪਾ ਕੇ ਦੱਬੀ ਹੋਈ ਲਾਸ਼ ਮਿਲਣ ਨਾਲ ਇਸ ਕੇਸ ਦੀਆਂ ਕਈ ਪਰਤਾਂ ਹੁਣ ਉਖਡ਼ ਸਕਦੀਆਂ ਹਨ। ਪਿੰਡ ਗੁਲੇਲਰਾ ਪਹਿਲਾ ਪੁਰਾਣਾ ਪੁਲਸ ਸਟੇਸ਼ਨ ਦਾ ਹਿੱਸਾ ਸੀ, ਜਦਕਿ ਹੁਣ ਇਹ ਪਿੰਡ ਨਵੀਂ ਨੋਟੀਫਿਕੇਸਨ ਦੇ ਅਨੁਸਾਰ ਦੀਨਾਨਗਰ ਪੁਲਸ ਸਟੇਸ਼ਨ ਦਾ ਹਿੱਸਾ ਹੈ। ਲਾਸ਼ ਦੀ ਹਾਲਤ ਵੇਖ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਉਕਤ ਵਿਅਕਤੀ ਦੀ ਹੱਤਿਆ ਕੀਤੀ ਗਈ ਹੈ। ਇਸ ਮਾਮਲੇ ’ਚ ਜਿੰਨਾਂ ਲੋਕਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਇਕ ਨੇ ਆਤਮ-ਹੱਤਿਆ ਕਰ ਲਈ ਸੀ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਨੂੰ ਪਿੰਡ ਗੁਲੇਲਡ਼ਾ ਕੋਲ ਇਕ ਪਲਾਸਟਿਕ ਦੀ ਬੋਰੀ ’ਚ ਬੰਨੀ ਇਕ ਲਾਸ਼ ਮਿਲੀ, ਜਿਸ ਦੀ ਸੂਚਨਾ ਮਿਲਣ ’ਤੇ ਦੀਨਾਨਗਰ ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਲਾਸ਼ ਦੇ ਟੁਕਡ਼ੇ ਕਰ ਕੇ ਉਸ ਨੂੰ ਬੋਰੀ ਵਿਚ ਬੰਦ ਕਰ ਕੇ ਉਸ ਨੂੰ ਪਾਣੀ ਵਿਚ ਦਬਾਇਆ ਗਿਆ ਸੀ ਜੋ ਅੱਜ ਪਾਣੀ ਦੇ ਬਹਾਅ ਕਾਰਨ ਜ਼ਮੀਨ ਤੋਂ ਬਾਹਰ ਆ ਗਈ। ਪੁਲਸ ਨੇ ਜਾਣਕਾਰੀ ’ਚ ਪਾਇਆ ਕਿ ਇਹ ਲਾਸ਼ 7 ਅਪ੍ਰੈਲ 2018 ਨੂੰ ਲਾਪਤਾ ਹੋਏ ਗੁਰਮੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਗੁਲੇਲਡ਼ਾ ਦੀ ਹੈ। ਇਸ ਸਬੰਧੀ ਕੋਈ ਵੀ ਪੁਲਸ ਅਧਿਕਾਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ  ਹੈ ਅਤੇ ਇਹੀ ਕਹਿ ਰਹੇ ਹਨ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ
 ਜਦੋਂ ਗੁਰਮੀਤ ਸਿੰਘ ਲਾਪਤਾ ਹੋਇਆ ਸੀ ਤਾਂ ਉਦੋਂ ਉਸ ਦੀ ਲਡ਼ਕੀ ਅਮਨਦੀਪ ਕੌਰ ਨੇ ਪੁਰਾਣਾ ਸ਼ਾਲਾ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪਿਤਾ ਨੇ ਪਿੰਡ ਦੇ ਹੀ ਮਹਿੰਗਾ ਸਿੰਘ ਦੀ ਜ਼ਮੀਨ ਦਾ ਸੌਦਾ ਮੇਰੇ ਪਿਤਾ ਤੋਂ 12 ਮਈ 2015 ਨੂੰ 9 ਲੱਖ ਰੁਪਏ ਦੇ ਵਿਚ ਕੀਤਾ ਸੀ ਅਤੇ 4 ਲੱਖ 50 ਹਜ਼ਾਰ ਰੁਪਏ ਬਿਆਨਾ ਵੀ ਲਿਆ ਸੀ। ਜ਼ਮੀਨ ਦੀ ਰਜਿਸਟਰੀ ਦੀ ਮਿਤੀ 12 ਅਪ੍ਰੈਲ 2018 ਨਿਸ਼ਚਿਤ ਹੋਈ ਸੀ। ਰਜਿਸਟਰੀ ਕਰਨ ਤੇ ਬਾਕੀ ਦਾ 4 ਲੱਖ 50 ਹਜ਼ਾਰ ਰੁਪਏ ਅਦਾ ਕਰਨਾ ਸੀ, ਪਰ 7 ਅਪ੍ਰੈਲ ਨੂੰ ਉਸ ਦਾ ਪਿਤਾ ਗੁਰਮੀਤ ਸਿੰਘ ਘਰ ਤੋਂ ਫਸਲ ਦੀ ਕਟਾਈ ਸਬੰਧੀ ਗਿਆ ਸੀ, ਪਰ ਵਾਪਸ ਨਹੀਂ ਆਇਆ।  ਅਮਨਦੀਪ ਕੌਰ ਨੇ ਉਦੋਂ ਸ਼ੱਕ ਪ੍ਰਗਟ ਕੀਤਾ ਸੀ ਕਿ ਉਸ ਦੇ ਪਿਤਾ ਦਾ ਮਹਿੰਗਾ ਸਿੰਘ ਆਦਿ ਨੇ ਅਗਵਾ ਕੀਤਾ ਹੈ ਤਾਂ ਕਿ ਜ਼ਮੀਨ ਦੀ ਰਜਿਸ਼ਟਰੀ ਤੋਂ ਬਚਿਆ ਜਾ ਸਕੇ। ਉਦੋਂ ਪੁਰਾਣਾ ਸ਼ਾਲਾ ਪੁਲਸ ਨੇ ਅਮਨਦੀਪ ਕੌਰ ਦੇ ਬਿਆਨ ਦੇ ਆਧਾਰ ’ਤੇ ਮਹਿੰਗਾ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਗੁਲੇਲਡ਼ਾ ਵਿਰੁੱਧ ਧਾਰਾ 365 ਅਧੀਨ ਕੇਸ ਦਰਜ ਕੀਤਾ ਸੀ।
 ਇਸ ਮਾਮਲੇ ਦੇ ਬਾਅਦ ਲੰਮਾ ਸਮਾਂ ਗੁਰਮੀਤ ਸਿੰਘ ਦਾ ਪਤਾ ਨਾਂ ਚੱਲਣ ’ਤੇ ਪੁਲਸ ਮਾਮਲੇ ਦੀ ਜਾਂਚ ਦੇ ਚਲਦੇ ਮਹਿੰਗਾ ਸਿੰਘ ਨੇ ਵੀ ਫਾਹ ਲ ਕੇ ਆਤਮ-ਹੱਤਿਆ ਕਰ ਲਈ।  ਮ੍ਰਿਤਕ ਦੇ ਪਰਿਵਾਰ ਵਾਲਿਆ ਨੇ ਦੋਸ਼ ਲਾਇਆ ਕਿ ਮਹਿੰਗਾ ਸਿੰਘ ਨੇ ਆਤਮ-ਹੱਤਿਆ ਲਾਪਤਾ ਹੋਏ ਗੁਰਮੀਤ ਸਿੰਘ ਦੇ ਪਰਿਵਾਰ ਵਾਲਿਆ ਤੋਂ ਦੁਖੀ ਹੋ ਕੇ ਕੀਤੀ ਗਈ। 
 ਇਸ ਸੰਬੰਧੀ ਵੀ ਦੀਨਾਨਗਰ ਪੁਲਸ ਸਟੇਸ਼ਨ ’ਚ ਕੇਸ ਦਰਜ ਕੀਤਾ ਗਿਆ ਪਰ ਅੱਜ 7 ਅਪ੍ਰੈਲ ਤੋਂ ਲਾਪਤਾ ਹੋਏ ਗੁਰਮੀਤ ਸਿੰਘ ਦੀ ਲਾਸ਼ ਕਈ ਟੁਕਡ਼ਿਆਂ ਵਿਚ ਮਿਲਣ ਨਾਲ ਕੇਸ ਨੇ ਨਵੀ ਕਰਵਟ ਲਈ ਹੈ। ਪੁਲਸ ਨੇ ਫਿਲਹਾਲ ਜੋ ਕੇਸ ਧਾਰਾ 365 ਦਰਜ  ਕੀਤਾ ਸੀ, ਉਸ ਨੂੰ ਧਾਰਾ 302 ਹੱਤਿਆ ਕੇਸ ਵਿਚ ਤਬਦੀਲ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਕੋਈ ਵੀ ਪੁਲਸ ਅਧਿਕਾਰੀ ਜਾਣਕਾਰੀ ਦੇਣ ਦੇ ਲਈ ਤਿਆਰ ਨਹੀਂ ਹੈ ਅਤੇ ਇਹੀ ਕਹਿ ਰਹੇ ਹਨ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
   


Related News