3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

Saturday, Jul 08, 2023 - 02:36 PM (IST)

3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਭਾਮੀਆਂ ਕਲਾਂ (ਜਗਮੀਤ)- ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਭਾਮੀਆਂ ਖੁਰਦ ’ਚ ਬਣੇ ਹੋਏ ਇਕ ਤਲਾਬ ’ਚੋਂ ਇਕ ਨਾਬਾਲਗ ਬੱਚੇ ਦੀ ਮਿਲੀ ਲਾਸ਼ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ । ਪਿੰਡ ਦੇ ਹੀ ਰਹਿਣ ਵਾਲੇ ਮੈਂਬਰ ਪੰਚਾਇਤ ਗੁਰਜੀਤ ਸਿੰਘ ਲਾਡੀ ਅਤੇ ਮਨਦੀਪ ਸਿੰਘ ਮਨੀ ਨੇ ਦੱਸਿਆ ਕਿ ਸ਼ਾਮ ਨੂੰ ਤਲਾਬ ਦੇ ਆਸ-ਪਾਸ ਬਣੇ ਹੋਏ ਫੁੱਟਪਾਥ ’ਤੇ ਸੈਰ ਕਰਨ ਵਾਲੇ ਕੁਝ ਬੱਚਿਆਂ ਨੇ ਇਕ ਅਣਪਛਾਤੀ ਲਾਸ਼ ਤਲਾਬ ’ਚ ਤਰਦੀ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ-  ਨਵਜੋਤ ਸਿੱਧੂ ਦੀ ਰਿਹਾਇਸ਼ੀ ਕਾਲੋਨੀ ਦੇ ਡਰੇਨ ’ਤੇ ਬਣਿਆ ਗੈਰ-ਕਾਨੂੰਨੀ ਪੁਲ, 10 ਦਿਨਾਂ ਅੰਦਰ ਢਾਉਣ ਦੇ ਹੁਕਮ ਜਾਰੀ

ਇਸ ਤੋਂ ਬਾਅਦ ਤੁਰੰਤ ਥਾਣਾ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਥਾਣਾ ਮੁਖੀ ਸਬ-ਇੰਸਪੈਕਟਰ ਜਸਪਾਲ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਬੱਚੇ ਦੀ ਲਾਸ਼ ਨੂੰ ਤਾਲਾਬ ’ਚੋਂ ਬਾਹਰ ਕਢਵਾਇਆ। ਬਾਹਰ ਕਢਵਾਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਲਾਸ਼ ਇਕ 12 ਤੋਂ 15 ਸਾਲ ਦੇ ਨਾਬਾਲਗ ਸਰਦਾਰ ਬੱਚੇ ਦੀ ਸੀ, ਜਿਸ ਨੂੰ ਪੁਲਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

ਇਕ ਦਿਨ ਪਹਿਲਾਂ ਦਰਜ ਕੀਤਾ ਗੁੰਮਸ਼ੁਦਗੀ ਦਾ ਮਾਮਲਾ, ਅੱਜ ਮਿਲ ਗਈ ਲਾਸ਼

ਥਾਣਾ ਮੁਖੀ ਜਸਪਾਲ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਕ ਦਿਨ ਪਹਿਲਾਂ 6 ਜੁਲਾਈ ਨੂੰ ਡੀ. ਪੀ. ਕਾਲੋਨੀ, ਭਾਮੀਆਂ ਖੁਰਦ ਦੇ ਰਹਿਣ ਵਾਲੇ ਪਰਮਪਾਲ ਸਿੰਘ ਪੁੱਤਰ ਕਾਬਲ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ 12 ਸਾਲਾ ਲੜਕਾ ਰਣਬੀਰ ਸਿੰਘ 5 ਜੁਲਾਈ ਦੀ ਦੁਪਹਿਰ ਘਰ ਦੇ ਬਾਹਰ ਗਲੀ ’ਚ ਬਰਸਾਤ ਦੇ ਪਾਣੀ ’ਚ ਨਹਾਉਣ ਲਈ ਗਿਆ ਸੀ ਪਰ ਉਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤਿਆ, ਜਿਸ ਦੀ ਕਾਫੀ ਤਲਾਸ਼ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਗੁੰਮਸੁਦਗੀ ਦੀ ਸ਼ਿਕਾਇਤ ਦੇਣ ਵਾਲੇ ਪਰਿਵਾਰ ਨੂੰ ਬੱਚੇ ਦੀ ਲਾਸ਼ ਦੀ ਸ਼ਨਾਖ਼ਤ ਕਰਨ ਲਈ ਬੁਲਾਇਆ ਗਿਆ ਹੈ । ਫਿਲਹਾਲ ਪੁਲਸ ਇਸ ਦੀ ਪੁਸ਼ਟੀ ਹੋਣ ਦਾ ਇੰਤਜ਼ਾਰ ਕਰ ਰਹੀ ਹੈ 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਇਰਿੰਗ, ਗੈਂਗਸਟਰ ਅਰਸ਼ਦੀਪ ਦੇ ਲੱਗੀ ਗੋਲ਼ੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News

News Hub