ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

Friday, Jun 09, 2017 - 08:21 AM (IST)

ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਭਿੱਖੀਵਿੰਡ/ ਬੀੜ ਸਾਹਿਬ,  (ਭਾਟੀਆ, ਗੁਰਪ੍ਰੀਤ)— ਸਰਹੱਦ ਪਾਰ ਕਰ ਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਬੀ. ਐੱਸ. ਐੱਫ. 138 ਬਟਾਲੀਅਨ ਵੱਲੋਂ ਕਾਬੂ ਕਰਨ ਦੀ ਖਬਰ ਮਿਲੀ ਹੈ। ਇਸ ਮੌਕੇ ਬੀ. ਐੱਸ. ਐੱਫ. ਦੇ ਸੂਤਰਾਂ ਨੇ ਕਿਹਾ ਕਿ ਬੀਤੀ ਰਾਤ 138 ਬਟਾਲੀਅਨ ਦੇ ਜਵਾਨ ਬੀ. ਈ. ਪੀ. ਓ. ਭਰੋਪਾਲ ਚੌਕੀ ਨੇੜੇ ਡਿਊਟੀ 'ਤੇ ਤੈਨਾਤ ਸਨ ਤਾਂ ਸਵੇਰੇ ਤੜਕੇ 3-4 ਵਜੇ ਦੇ ਕਰੀਬ ਇਕ ਨੌਜਵਾਨ ਸਰਹੱਦ ਪਾਰ ਕਰ ਕੇ ਪਾਕਿਸਤਾਨ ਨੂੰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਬੀ. ਐੱਸ. ਐੱਫ. ਜਵਾਨਾਂ ਵੱਲੋਂ ਉਸ ਵਿਅਕਤੀ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਵਿਅਕਤੀ ਦੀ ਪਛਾਣ ਅਜੈ ਕੁਮਾਰ ਪੁੱਤਰ ਬੰਸੀ ਲਾਲ ਵਾਸੀ ਬਿਹਾਰ ਵਜੋਂ ਹੋਈ ਹੈ ਅਤੇ ਉਸ ਪਾਸੋਂ ਭਾਰਤੀ ਕਰੰਸੀ ਦੇ 20 ਰੁਪਏ ਦਾ ਨੋਟ ਤੇ ਇਕ ਮਾਚਿਸ ਬਰਾਮਦ ਹੋਈ ਹੈ। 


Related News