ਆੜ੍ਹਤੀਆਂ ਨੇ ਕੰਮ-ਕਾਜ ਠੱਪ ਰੱਖ ਕੇ ਕੀਤਾ ਪ੍ਰਦਰਸ਼ਨ

Tuesday, Aug 28, 2018 - 05:20 AM (IST)

ਮੋਗਾ, (ਗੋਪੀ ਰਾਊਕੇ)- ਆਡ਼੍ਹਤੀਆ ਐਸੋਸੀਏਸ਼ਨ ਮੋਗਾ ਵੱਲੋਂ  ਅੱਜ ਬਾਹਰਲੀ ਦਾਣਾ ਮੰਡੀ ’ਚ ਪੂਰਾ ਦਿਨ ਆਪਣਾ ਕੰਮ-ਕਾਜ ਬੰਦ ਰੱਖ ਕੇ ਸਰਕਾਰ ਖਿਲਾਫ  ਜਿਥੇ  ਧਰਨਾ ਲਾਇਆ  ਗਿਆ,  ਉਥੇ   ਹੀ ਜ਼ੋਰਦਾਰ ਨਾਅਰੇਬਾਜ਼ੀ  ਵੀ  ਕੀਤੀ   ਗਈ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ, ਰਾਹੁਲ ਗਰਗ, ਸਮੀਰ ਜੈਨ, ਹਿਤੇਸ਼ ਗੁਪਤਾ ਅਤੇ ਦੀਪਕ ਤਾਇਲ ਨੇ ਕਿਹਾ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਆਡ਼੍ਹਤੀਆਂ ਲਈ ਮਨੀ ਲਾਂਡਰਿੰਗ ਲਾਇਸੈਂਸ ਜ਼ਰੂਰੀ ਕਰਨ ਤੇ ਆਡ਼੍ਹਤੀਆਂ ਦੇ ਕਮਿਸ਼ਨ (ਦਾਮੀ) ’ਤੇ ਸੈੱਸ ਲਾਉਣ ਦੀ ਤਿਆਰ ਕੀਤੀ  ਗਈ ਰੂਪ-ਰੇਖਾ ਸਰਕਾਰ ਦਾ ਆਡ਼੍ਹਤੀਆਂ ਵਿਰੋਧੀ ਹੋਣਾ ਦਾ ਚਿਹਰਾ ਜੱਗ-ਜ਼ਹਿਰ ਕਰਦੀ ਹੈ ਅਤੇ ਇਸ ਦੇ ਇਲਾਵਾ ਪੰਜਾਬ ਮੰਡੀ ਬੋਰਡ ਵੱਲੋਂ ਕਾਟਨ ਕਾਰਪੋਰੇਸ਼ਨ ਇੰਡੀਆ ਨੂੰ ਕਪਾਹ ’ਤੇ  ਸੈੱਸ (ਦਾਮੀ) ਨਾ ਦੇਣ ਦੀ ਮਨਜ਼ੂਰੀ ਦੇਣਾ ਵੀ ਆਡ਼੍ਹਤੀਆਂ ਦੀ ਰੋਜ਼ੀ-ਰੋਟੀ ਖਤਮ ਕਰਨ ਦੀ ਸੋਚੀ-ਸਮਝੀ ਕਥਿਤ ਸਾਜ਼ਿਸ਼ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਡ਼੍ਹਤੀ ਤੇ ਕਿਸਾਨ ਦੇ ਮਜ਼ਬੂਤ ਰਿਸ਼ਤੇ ਦੀ ਡੋਰ ਨੂੰ ਕਮਜ਼ੋਰ ਕਰਨ ਲਈ ਅਜਿਹੀਆਂ ਚਾਲਾਂ ਘਡ਼ ਰਹੀ ਹੈ, ਜਿਨ੍ਹਾਂ ਨੂੰ ਬਿਲਕੁੱਲ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਭਜੀਤ ਸਿੰਘ ਕਾਲਾ ਨੇ ਦੱਸਿਆ ਕਿ 28 ਅਗਸਤ ਨੂੰ ਸਰਕਾਰ ਖਿਲਾਫ ਪੰਜਾਬ ਭਰ ਦੇ ਆਡ਼੍ਹਤੀਆਂ ਵੱਲੋਂ ਕੀਤੇ ਜਾ ਰਹੇ ਪੰਜਾਬ ਪੱਧਰੀ ਸੰਘਰਸ਼ ਵਿਚ ਮੋਗਾ ਤੋਂ ਵੀ ਆਡ਼੍ਹਤੀ ਵਰਗ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 
ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਭਜੀਤ ਕਾਲਾ, ਸਮੀਰ ਜੈਨ, ਰਾਹੁਲ ਗਰਗ, ਹਿਤੇਸ਼ ਸੂਦ, ਨਿਤਿਨ ਗਰਗ, ਕਪਿਲ ਗਰਗ, ਅਸ਼ੋਕ ਬਾਂਸਲ, ਸਕੱਤਰ ਦੀਪਕ ਤਾਇਲ, ਖਜ਼ਾਨਚੀ ਰਾਮ ਨਿਵਾਸੀ ਗਰਗ, ਦਿਨੇਸ਼ ਕੁਮਾਰ, ਸ਼ਿਵ ਕੁਮਾਰ, ਸ਼ਿਵ ਕੁਮਾਰ ਗਰਗ, ਵਿਨੋਦ ਕੁਮਾਰ, ਪਵਨ ਬਾਂਸਲ, ਪ੍ਰਵੀਨ ਗਰਗ, ਪ੍ਰਦੀਪ ਕੁਮਾਰ, ਸਤਨਾਮ ਸਿੰਘ ਆਦਿ ਹਾਜ਼ਰ ਸਨ।
 ਬਾਘਾਪੁਰਾਣਾ,  (ਰਾਕੇਸ਼)-ਆਡ਼ਤੀਆਂ ਵਿਰੁੱਧ ਬਣਾਏ ਜਾ ਰਹੇ ਕਾਲੇ ਕਾਨੂੰਨ ਖਿਲਾਫ ਅੱਜ ਦਿੱਤੇ ਗਏ ਬੰਦ ਦੇ ਸੱਦੇ ’ਤੇ ਦੋਨਾਂ ਐਸੋਸੀਏਸ਼ਨਾਂ ਨੇ ਆਪਣੀਆਂ ਆਡ਼ਤ ਦੀਅਾਂ ਦੁਕਾਨਾਂ ਬੰਦ ਕਰਕੇ ਰੋਸ  ਪ੍ਰਗਟ ਕੀਤਾ ਅਤੇ ਕੰਮ ਕਾਜ ਪੂਰੀ ਤਰ੍ਹਾਂ ਨਾਲ ਠੱਪ ਰੱਖਿਆ। ਯੂਨੀਅਨਾਂ ਦੇ ਪ੍ਰਧਾਨ ਅਮਰਜੀਤ ਸਿੰਘ ਬਰਾਡ਼ ਰਾਜੇਆਨਾ ਅਤੇ ਬਲਤੇਜ ਸਿੰਘ ਲੰਗੇਆਣਾ ਨੇ ਕਿਹਾ ਕਿ ਜਿਹਡ਼ਾ ਤਰੀਕਾ ਸਰਕਾਰ ਨੇ ਆਡ਼ਤਾਂ ਬੰਦ ਕਰਾਉਣ ਦਾ ਬਣਾਇਆ ਹੈ, ਉਸ ’ਚ ਮੌਜੂਦਾ ਸਰਕਾਰ ਬਿਲਕੁੱਲ ਕਾਮਯਾਬ ਨਹੀਂ ਹੋ ਸਕਦੀ ਇਸ ਕਰਕੇ ਸਰਕਾਰ ਨੂੰ ਕੈਬਨਿਟ ’ਚ ਲਿਆ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਦੇਸ਼ ਦੇ ਕਿਸੇ ਵੀ ਸੂਬੇ ’ਚ ਕਿਸੇ ਸਰਕਾਰ ਨੇ ਵੀ ਆਡ਼ਤੀਅਾਂ ’ਤੇ ਟੈਕਸ ਨਹੀਂ ਲਾਇਆ। 
ਉਨ੍ਹਾਂ ਕਿਹਾ ਕਿ ਆਡ਼ਤੀਅਾਂ ਅਤੇ ਕਿਸਾਨਾਂ ਦਾ ਜਿਥੇ ਨੂੰ ਮਾਸ ਦਾ ਰਿਸ਼ਤਾ ਹੈ, ਉਥੇ ਉਹ ਇਕ ਦੂਸਰੇ ਦੇ ਦੁੱਖ-ਸੁੱਖ ਦੇ ਸਾਥੀ ਹਨ। ਇਸ ਮੌਕੇ ਅਸ਼ੋਕ ਜਿੰਦਲ, ਕਰਨੈਲ ਸਿੰਘ, ਅਸ਼ੋਕ ਮਿੱਤਲ, ਜਗਸੀਰ ਲੰਗੇਆਣਾ, ਨੰਦ ਪਾਲ ਗਰਗ, ਸੰਜੀਵ ਮਿੱਤਲ, ਦੀਪਕ ਬਾਂਸਲ ਅਤੇ ਬਾਲ ਕ੍ਰਿਸ਼ਨ ਬਾਲੀ, ਨੰਦ ਸਿੰਘ ਬਰਾਡ਼, ਠਾਕਰ ਦਾਸ, ਸਤੀਸ਼ ਗਰਗ, ਕੁਲਵੰਤ ਰੋਡੇ, ਵਿਜੇ ਅਰੋਡ਼ਾ, ਜਗਦੀਪ ਮੁਨਸ਼ੀ, ਅਮਰਜੀਤ ਲੰਗੇਆਣਾ, ਗੁਰਤੇਜ ਸਿੰਘ, ਹਰਜੀਤ ਭੁਟੋ, ਇਕਬਾਲ ਸਿੰਘ, ਰਾਜੂ ਬਾਂਸਲ, ਬਲਦੇਵ ਸਿੰਘ ਨੰਬਰਦਾਰ, ਸੁਭਾਸ਼ ਸੋਮਾ, ਬਿੱਟੂ ਮਿੱਤਲ, ਬਲਵਿੰਦਰ ਗਰਗ, ਕਮਲ ਕਿਸ਼ੋਰ ਗਰਗ, ਰਾਮ ਲਾਲ ਗਰਗ, ਹੈਪੀ ਰੋਡੇ ਅਤੇ ਹੋਰ ਸ਼ਾਮਲ ਸਨ। 
 ਬੱਧਨੀ ਕਲਾਂ,  (ਮਨੋਜ)-ਆਡ਼੍ਹਤੀਆ ਐਸੋਸੀਏਸ਼ਨ ਬੱਧਨੀ ਕਲਾਂ ਦੇ ਸਮੂਹ ਆਡ਼੍ਹਤੀਆਂ ਨੇ ਦਫ਼ਤਰ ਮਾਰਕੀਟ ਕਮੇਟੀ ਬੱਧਨੀ ਕਲਾਂ ਅੱਗੇ ਧਰਨਾ ਲਾਇਆ। ਇਸ ਸਮੇਂ ਇਕੱਤਰ ਹੋਏ ਆਡ਼੍ਹਤੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਮ ਨਿਵਾਸ ਗੋਇਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਢਾਈ ਫੀਸਦੀ ਆਡ਼੍ਹਤ  ਨੂੰ ਘਟਾ ਕੇ ਦੋ ਫੀਸਦੀ ਕਰਨ ਦਾ ਲਿਆ ਗਿਆ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ। ਆਡ਼੍ਹਤੀਆਂ ਤੇ ਕਿਸਾਨਾਂ ਦਾ ਨੂੰਹ-ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਤੋਡ਼ਨ ਲਈ ਸਰਕਾਰ ਵੱਲੋਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਸਿਰ ਚਡ਼੍ਹੇ ਕਰਜ਼ੇ ਕਾਰਨ ਪਹਿਲਾਂ ਹੀ ਆਡ਼੍ਹਤੀਆਂ ਦੇ ਕਾਰੋਬਾਰ ਨਾ ਦੇ ਬਰਾਬਰ ਹੋ ਕੇ ਰਹਿ ਗਏ ਹਨ ਤੇ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਆਡ਼੍ਹਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ, ਇਸ ਵਿਰੋਧ ’ਚ 28 ਅਗਸਤ ਨੂੰ ਪੰਜਾਬ ਸਰਕਾਰ ਖਿਲਾਫ਼ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਬੱਧਨੀ ਕਲਾਂ ਦੇ ਆਡ਼੍ਹਤੀਏ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। 
ਇਸ ਸਮੇਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਰਾਮ ਨਿਵਾਸ ਗੋਇਲ ਪ੍ਰਧਾਨ, ਬਲਵੀਰ ਸਿੰਘ ਵਾਈਸ ਪ੍ਰਧਾਨ, ਜਗਰੂਪ ਸਿੰਘ ਕੁੱਸਾ ਵਾਈਸ ਚੇਅਰਮੈਨ, ਜੈ ਚੰਦ ਝਾਂਜੀ ਸਕੱਤਰ, ਮੰਗਤ ਰਾਏ ਗਰਗ ਖਜ਼ਾਨਚੀ, ਹਰਮਿੰਦਰ ਸਿੰਘ ਰਾਮਾ ਮੈਂਬਰ, ਹਰਪ੍ਰਕਾਸ਼ ਮੰਗਲਾ, ਸਾਧੂ ਸਿੰਘ ਬੁੱਟਰ, ਅਮਨਦੀਪ ਕੋਛਡ਼, ਰਾਮ ਸੰਤ ਭੂਸ਼ਨ, ਮੁਨੀਸ਼ ਮਿੱਤਲ, ਸਤੀਸ਼ ਮੰਗਲਾ, ਜਗਦੀਪ ਧਾਲੀਵਾਲ, ਵਿਸ਼ਾਲ ਮਿੱਤਲ,  ਸੁਖਦੇਵ ਸਿੰਘ ਤੋਂ ਇਲਾਵਾ ਹੋਰ ਵੀ ਆਡ਼੍ਹਤੀਏ ਹਾਜ਼ਰ ਸਨ।
 


Related News