ਖਾਦ ਸਟੋਰ ਦੇ ਮਾਲਕ ਮੋਨਿਕ ਜਿੰਦਲ ਦੀ ਹੱਤਿਆ ਕਰਨ ਵਾਲਾ ਦੋਸ਼ੀ ਗ੍ਰਿਫਤਾਰ
Monday, Oct 30, 2017 - 11:23 AM (IST)
ਨਾਭਾ (ਰਾਹੁਲ ਖੁਰਾਨਾ) — ਨਾਭਾ ਦੇ ਵਪਾਰੀ ਮੋਨਿਕ ਜਿੰਦਲ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਵਪਾਰੀ ਮੋਨਿਕ ਜਿੰਦਲ ਦੀ ਕੁਝ ਦਿਨ ਪਹਿਲਾਂ ਅਣਪਛਾਤੇ ਵਿਅਕਤੀ ਵਲੋਂ ਰਾਤ ਦੇ ਸਮੇਂ ਦੁਕਾਨ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਨਾਭਾ ਬਲਾਕ ਦੇ ਪਿੰਡ ਘਨੂੜਕੀ ਦੇ ਸੁਖਵਿੰਦਰ ਸਿੰਘ ਤੇ ਬਿੱਟੂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੂਜਾ ਦੋਸ਼ੀ ਬਿੱਟੂ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਮੋਨਿਕ ਜਿੰਦਲ ਦਾ ਕਤਲ ਪੈਸਿਆ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਪੁਲਸ ਸੋਮਵਾਰ 3 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਰਾਹੀਂ ਸਾਰੇ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰੇਗੀ।
