ਜੇਲ ਦੀ ਪਿਛਲੀ ਕੰਧ ਤੋਂ ਕੈਦੀ ਨੂੰ ਮੋਬਾਇਲ ਦੇਣ ਲਈ ਆਇਆ ਮੁਲਜ਼ਮ ਗ੍ਰਿਫ਼ਤਾਰ

Thursday, Aug 03, 2017 - 11:01 AM (IST)

ਜੇਲ ਦੀ ਪਿਛਲੀ ਕੰਧ ਤੋਂ ਕੈਦੀ ਨੂੰ ਮੋਬਾਇਲ ਦੇਣ ਲਈ ਆਇਆ ਮੁਲਜ਼ਮ ਗ੍ਰਿਫ਼ਤਾਰ


ਗੁਰਦਾਸਪੁਰ(ਵਿਨੋਦ)-ਜੇਲ ਅਧਿਕਾਰੀਆਂ ਨੇ ਜੇਲ 'ਚ ਬੰਦ ਇਕ ਕੈਦੀ ਲਈ ਜੇਲ ਦੇ ਬਾਹਰ ਤੋਂ ਮੋਬਾਇਲ ਸੁੱਟਣ ਦੇ ਦੋਸ਼ 'ਚ ਇਕ ਮੁਲਜ਼ਮ ਨੂੰ ਫੜ ਕੇ ਸਿਟੀ ਪੁਲਸ ਨੂੰ ਸੌਂਪਿਆ ਹੈ।
ਸਿਟੀ ਪੁਲਸ ਸਟੇਸ਼ਨ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਜੇਲ ਅਧਿਕਾਰੀਆਂ ਨੇ ਸਾਨੂੰ ਸੂਚਿਤ ਕੀਤਾ ਕਿ ਇਕ ਮੁਲਜ਼ਮ ਨੂੰ ਅਸੀਂ ਜੇਲ ਦੀ ਪਿਛਲੀ ਕੰਧ ਤੋਂ ਜੇਲ ਵਿਚ ਇਕ ਕੈਦੀ ਲਈ ਮੋਬਾਇਲ ਸੁੱਟਦੇ ਹੋਏ ਫੜਿਆ ਹੈ, ਜਿਸ 'ਤੇ ਪੁਲਸ ਪਾਰਟੀ ਨੇ ਤੁਰੰਤ ਜਾ ਕੇ ਕਥਿਤ ਦੋਸ਼ੀ ਨੂੰ ਫੜ ਕੇ ਪੁਲਸ ਸਟੇਸ਼ਨ ਲਿਆਂਦਾ। 
ਉਕਤ ਮੁਲਜ਼ਮ ਨੇ ਪੁੱਛਗਿੱਛ 'ਚ ਆਪਣੀ ਪਛਾਣ ਪੰਕਜ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਫੱਜੂਪੁਰ ਦੱਸੀ। ਕਥਿਤ ਦੋਸ਼ੀ ਨੇ ਦੱਸਿਆ ਕਿ ਉਹ ਜੇਲ ਵਿਚ ਬੰਦ ਕੈਦੀ ਮਲਕੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਭਾਗੋਵਾਲ ਦੀ ਮੰਗ 'ਤੇ ਉਸ ਨੂੰ ਮੋਬਾਇਲ ਮੁਹੱਈਆ ਕਰਵਾਉਣ ਲਈ ਆਇਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਹ ਪਹਿਲਾਂ ਵੀ ਜੇਲ ਵਿਚ ਬੰਦ ਕੈਦੀਆਂ ਨੂੰ ਜੇਲ ਦੀ ਪਿਛਲੀ ਕੰਧ ਤੋਂ ਤੰਬਾਕੂ ਤੇ ਬੀੜੀਆਂ ਆਦਿ ਭੇਜਣ ਦਾ ਨਾਜਾਇਜ਼ ਕਾਰੋਬਾਰ ਕਰਦਾ ਸੀ ਅਤੇ ਕੈਦੀ ਨੂੰ ਕੰਧ ਉਪਰ ਦੀ ਸੁੱਟਿਆ ਮੋਬਾਇਲ ਜੇਲ ਅਧਿਕਾਰੀਆਂ ਦੇ ਹੱਥ ਲੱਗ ਗਿਆ।


Related News