ਦੜਾ-ਸੱਟਾ ਲਾਉਂਦਾ ਤਿੰਨ ਹਜ਼ਾਰ ਦੀ ਰਾਸ਼ੀ ਸਣੇ ਕਾਬੂ

12/18/2017 3:14:40 PM

ਸਰਦੂਲਗੜ੍ਹ (ਚੋਪੜਾ)-ਉਪ ਕਪਤਾਨ ਪੁਲਸ ਸੰਜੀਵ ਗੋਇਲ ਦੀ ਅਗਵਾਈ 'ਚ ਭੈੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਸ ਨੇ ਤਿੰਨ ਹਜ਼ਾਰ ਦੀ ਰਾਸ਼ੀ ਸਣੇ ਇਕ ਵਿਅਕਤੀ ਨੂੰ ਦੜਾ-ਸੱਟਾ ਲਾਉਂਦੇ ਹੋਏ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਹੌਲਦਾਰ ਹਰਜਿੰਦਰ ਸਿੰਘ ਨੇ ਸਣੇ ਪੁਲਸ ਪਾਰਟੀ ਅਨਾਜ ਮੰਡੀ 'ਚੋਂ ਹਰਬੰਸ ਲਾਲ ਵਾਸੀ ਵਾਰਡ ਨੰ. 5 ਨੂੰ ਤਿੰਨ ਹਜ਼ਾਰ ਦੀ ਰਾਸ਼ੀ ਸਣੇ ਦੜਾ-ਸੱਟਾ ਲਾਉਂਦੇ ਹੋਏ ਕਾਬੂ ਕਰ ਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ।


Related News