ਹਵਾਈ ਫਾਇਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ  ਦੇਣ ਦਾ ਦੋਸ਼

Tuesday, Jan 16, 2018 - 07:08 AM (IST)

ਚੇਤਨਪੁਰਾ,  (ਨਿਰਵੈਲ)-  ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਜੌਹਲ ਵਿਖੇ 7-8 ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਗੇਟ ਨੂੰ ਇੱਟਾਂ-ਰੋੜੇ ਮਾਰ ਕੇ, ਗਾਲੀ -ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਨਾਲ ਪਿੰਡ 'ਚ ਦਹਿਸ਼ਤ ਦਾ ਮਹੌਲ। 
ਇਸ ਸਬੰਧੀ ਅਕਾਲੀ ਪਾਰਟੀ ਦੇ ਸਾਬਕਾ ਸਰਪੰਚ ਪੂਰਨ ਸਿੰਘ ਜੌਹਲ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਗੇਟ ਨੂੰ ਮਾਰੇ ਗਏ ਇੱਟਾਂ-ਰੋੜੇ ਵਿਖਾਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ 7-8 ਅਣਪਛਾਤੇ ਵਿਅਕਤੀ ਇਨੋਵਾ ਗੱਡੀ ਵਿਚ ਆਏ ਤੇ ਗਾਲੀ-ਗਲੋਚ ਕਰਦਿਆਂ, ਗੇਟ ਨੂੰ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਹਵਾਈ ਫਾਇਰ ਕਰਦਿਆਂ ਇਕ ਘੰਟਾ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਤੇ ਅਸੀਂ ਆਪਣਾ ਗੇਟ ਬੰਦ ਰੱਖ ਕੇ ਜਾਨ ਬਚਾਈ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਦੀ ਭਾਲ ਕਰ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਥਾਣਾ ਮਜੀਠਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 
ਇਸ ਮੌਕੇ ਹਰਭਾਲ ਸਿੰਘ, ਕਰਤਾਰ ਸਿੰਘ, ਰਤਨ ਸਿੰਘ, ਰਤਨ ਸਿੰਘ ਸਾਬਕਾ ਸਰਪੰਚ, ਮਲੂਕ ਸਿੰਘ, ਦਰਬਾਰਾ ਸਿੰਘ, ਸਰਪੰਚ ਨਿਸ਼ਾਨ ਸਿੰਘ, ਸਾਬਕਾ ਸਰਪੰਚ ਕਾਬਲ ਸਿੰਘ, ਗੁਰਜੀਤ ਸਿੰਘ, ਸੁਖਵਿੰਦਰ ਸਿੰਘ  ਆਦਿ ਹਾਜ਼ਰ ਸਨ। 


Related News