ਕਾਰ ਸਵਾਰ ਔਰਤਾਂ ਨੇ 70 ਸਾਲਾ ਬਜ਼ੁਰਗ ਅੌਰਤ ਨੂੰ ਬਣਾਇਆ ਸ਼ਿਕਾਰ

Saturday, Aug 25, 2018 - 05:47 AM (IST)

ਕਾਰ ਸਵਾਰ ਔਰਤਾਂ ਨੇ 70 ਸਾਲਾ ਬਜ਼ੁਰਗ ਅੌਰਤ ਨੂੰ ਬਣਾਇਆ ਸ਼ਿਕਾਰ

ਨਡਾਲਾ, (ਸ਼ਰਮਾ)- ਨਡਾਲਾ ਤੋਂ ਜੋਸ਼ੀ ਪਰਿਵਾਰ ਨਾਲ ਸਬੰਧਤ ਬਜ਼ੁਰਗ ਅੌਰਤ ਕ੍ਰਿਸ਼ਨਾ ਵੰਤੀ ਜੋਸ਼ੀ ਤੋਂ  ਬਿਆਸ ਵਿਖੇ ਕਾਰ ਸਵਾਰ ਅੌਰਤਾਂ ਨੇ ਕੰਨਾਂ ਦੀਆਂ ਵਾਲੀਅਾਂ ਤੇ ਨਕਦੀ ਲੁੱਟ ਕੇ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਅਾਂ   ਮਾਤਾ ਕ੍ਰਿਸ਼ਨਾ ਵੰਤੀ ਜੋਸ਼ੀ (70) ਪਤੀ ਸਵਰਗੀ ਰਾਮ ਮੂਰਤੀ ਜੋਸ਼ੀ  ਨੇ ਦੱਸਿਆ ਕਿ ਉਹ ਬੀਤੇ ਦਿਨ ਸਵੇਰੇ 10.30 ਵਜੇ  ਬਿਆਸ ਹਸਪਤਾਲ ਤੋਂ ਜਦ ਦਵਾਈ ਲੈ ਕੇ ਬਾਹਰ ਨਿਕਲੀ ਤਾਂ ਅਚਾਨਕ ਇਕ ਸਫੈਦ ਰੰਗ ਦੀ ਕਾਰ ਉਸ ਕੋਲ ਆ ਕੇ ਰੁਕੀ ਤੇ ਉਸ  ’ਚੋਂ ਅੌਰਤਾਂ ਨੇ ਆਵਾਜ਼ ਦਿੱਤੀ ਕਿ ਮਾਤਾ ਜੀ  ਗੱਡੀ ’ਚ ਬੈਠ ਜਾਓ,   ਉਮਰ ਵਡੇਰੀ ਹੋਣ ਕਰ ਕੇ ਮੈਂ ਪਛਾਣ ਨਹੀਂ ਸਕੀ, ਸ਼ਾਇਦ ਨਡਾਲੇ ਤੋਂ ਕੋਈ ਹੈ ਇਹ ਸਮਝ ਕੇ ਮੈਂ ਉਸ ਕਾਰ ਵਿਚ ਬੈਠ ਗਈ  ਅਤੇ ਉਹ ਕਾਰ ਨਡਾਲੇ ਨੂੰ ਲੈ ਜਾਣ ਦੇ ਬਦਲੇ ਡੇਰਾ ਰਾਧਾ ਸਵਾਮੀ ਨੂੰ ਜਾਂਦੇ ਬਣੇ ਨਵੇਂ ਫਲਾਈ ਓਵਰ ਵੱਲ ਲਿਜਾ ਕੇ ਕਾਰ ਇੱਧਰ-ਉਧਰ ਘੁੰਮਾਉਣ ਲੱਗੇ ਤੇ ਵਿਚ ਬੈਠੀਅਾਂ ਤਿੰਨ ਅੌਰਤਾਂ ਨੇ  ਜ਼ਬਰਦਸਤੀ ਕੰਨਾਂ ਦੀਆਂ ਵਾਲੀਆ ਤੇ ਪਰਸ ’ਚ ਪਈ 1500 ਦੀ  ਨਕਦੀ ਖੋਹ ਲਈ  ਅਤੇ ਜਦ ਮੈਂ ਰੌਲਾ ਪਾਉਣ ਲੱਗੀ ਤਾਂ ਮੈਨੂੰ ਜਾਨੋ ਮਾਰਨ ਦੀਅਾਂ ਧਮਕੀਆ ਦੇਣ ਲੱਗੇ।  ਇਸ ਦੌਰਾਨ ਉਨ੍ਹਾਂ ਬਿਆਸ ਵਿਖੇ ਹੀ ਉਤਾਰ ਦਿੱਤਾ ਤੇ ਦਵਾਈ ਵਾਲੇ ਲਿਫਾਫੇ ’ਚ ਪਏ 50 ਰੁਪਏ ’ਚੋਂ  ਕਿਰਾਇਆ ਖਰਚ ਕੇ  ਮੈਂ ਮੁਡ਼ ਨਡਾਲੇ ਵਾਪਸ  ਪਰਤੀ। ਇਸ ਹੋਈ ਘਟਨਾ ਨਾਲ ਪਰਿਵਾਰ ਤੇ ਬਜ਼ੁਰਗ ਮਾਤਾ ਵਿਚ ਅਜੇ ਤਕ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਬਿਆਸ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। 


Related News