ਗਾਹਕ ਦਾ ਇੰਤਜ਼ਾਰ ਕਰਦਾ 70 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ

Wednesday, Mar 14, 2018 - 04:55 AM (IST)

ਜਲੰਧਰ, (ਮਹੇਸ਼)- ਥਾਣਾ ਡਵੀਜ਼ਨ ਨੰ. 1 ਦੀ ਪੁਲਸ ਨੇ 70 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਲਾ ਨਾਮਕ ਸਮੱਗਲਰ ਨੂੰ ਕਾਬੂ ਕੀਤਾ ਹੈ। ਸ਼ਿਵ ਨਗਰ ਨਾਗਰ ਦਾ ਰਹਿਣ ਵਾਲਾ ਕਾਲਾ ਪੁੱਤਰ ਦਰਸ਼ਨ ਲਾਲ ਮਕਸੂਦਾਂ ਮੰਡੀ ਦੇ ਪਿਛਲੇ ਗੇਟ 'ਤੇ ਬੈਠਾ ਗਾਹਕ ਦਾ ਇੰਤਜ਼ਾਰ ਕਰ ਰਿਹਾ ਸੀ। ਹਿਮਾਚਲ ਪ੍ਰਦੇਸ਼ ਦੀ ਸੰਤਰਾ ਮਾਰਕਾ 24 ਬੋਤਲਾਂ ਤੇ ਪੰਜਾਬ ਦੀ ਕੈਸ਼ ਮਾਰਕਾ 46 ਬੋਤਲਾਂ ਸ਼ਰਾਬ ਉਸ ਨੇ ਬੋਰੇ 'ਚ ਪਾਈ ਹੋਈ ਸੀ। ਡਵੀਜ਼ਨ ਨੰ. 1 ਦੇ ਮੁਖੀ ਇੰਸਪੈਕਟਰ ਰਛਮਿੰਦਰ ਸਿੰਘ ਨੇ ਦੱਸਿਆ ਕਿ ਐੱਚ. ਸੀ. ਨਰਿੰਦਰ ਕੁਮਾਰ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਫੜੇ ਗਏ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।


Related News