ਫਾਜ਼ਿਲਕਾ ਦੀ 66 ਬਟਾਲੀਅਨ ਨੇ ਸਿਰਜਿਆ ਇਤਿਹਾਸ, ਸਮੁੱਚੇ ਦੇਸ਼ 'ਚੋਂ ਬਣੀ ਮੋਹਰੀ

Sunday, Nov 20, 2022 - 12:24 AM (IST)

ਫਾਜ਼ਿਲਕਾ ਦੀ 66 ਬਟਾਲੀਅਨ ਨੇ ਸਿਰਜਿਆ ਇਤਿਹਾਸ, ਸਮੁੱਚੇ ਦੇਸ਼ 'ਚੋਂ ਬਣੀ ਮੋਹਰੀ

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੀ ਸੀਮਾ ਸੁਰੱਖਿਆ ਬੱਲ ਦੀ 66ਵੀਂ ਬਟਾਲੀਅਨ ਨੇ ਦੇਸ਼ ਦੀਆਂ 200 ਬਟਾਲੀਅਨਾਂ ਵਿਚੋਂ ਪਹਿਲੇ ਸਥਾਨ 'ਤੇ ਰਹੀ ਹੈ। ਬਟਾਲੀਅਨ ਨੇ ਜਨਰਲ ਚੌਧਰੀ ਟਰਾਫ਼ੀ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। 15 ਸਾਲਾਂ ਬਾਅਦ ਪੰਜਾਬ ਦੀ ਕਿਸੇ ਬੀ. ਐੱਸ. ਐੱਫ. ਬਟਾਲੀਅਨ ਨੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - BSF ਦੇ ਹੱਥ ਲੱਗੀ ਵੱਡੀ ਸਫਲਤਾ, ਖੇਤਾਂ 'ਚੋਂ ਕਰੋੜਾਂ ਦੀ ਹੈਰੋਇਨ ਬਰਾਮਦ

ਜਾਣਕਾਰੀ ਮੁਤਾਬਕ ਪੰਜਾਬ ਸੂਬੇ ਦੇ ਫਾਜ਼ਿਲਕਾ ਵਿਚ ਕੌਮਾਂਤਰੀ ਸੀਮਾ 'ਤੇ ਜੂਨ 2021 ਤੋਂ ਤਾਇਨਾਤ ਸੀਮਾ ਸੁਰੱਖਿਆ ਬੱਲ ਦੀ 66ਵੀਂ ਬਟਾਲੀਅਨ ਨੇ ਸੀਮਾ ਸੁਰੱਖਿਆ ਬੱਲ ਦੀ ਸਰਵ-ਸ੍ਰੇਸ਼ਟ ਬਟਾਲੀਅਨ ਦੇ ਲਈ "ਜਨਰਲ ਚੌਧਰੀ ਟਰਾਫੀ" ਜਿੱਤੀ ਹੈ। ਇਸ ਟਰਾਫ਼ੀ ਨੂੰ ਹਾਸਲ ਕਰਨ ਦੇ ਲਈ ਬੀ. ਐੱਸ. ਐੱਫ. ਬਟਾਲੀਅਨ ਦੇ ਵਿਚ ਅਧਿਕਾਰੀਆਂ ਦੀ ਤਾਇਨਾਤੀ, ਕਰਮਚਾਰੀਆਂ ਦਾ ਜ਼ਮੀਨੀ ਗਿਆਨ, ਫਾਇਰਿੰਗ, ਸਰੀਰਕ ਫਿਟਨੈੱਸ, ਕਾਗਜ਼ ਕਾਰਜ ਪ੍ਰਣਾਲੀ ਤੇ ਹੋਰ ਕੰਮਾਂ ਨੂੰ ਮੁੱਖ ਰੱਖਿਆ ਜਾਂਦਾ ਹੈ। ਫਾਜ਼ਿਲਕਾ ਦੇ ਪਿੰਡ ਰਾਮਪੁਰਾ ਵਿਚ ਬਣੇ 66 ਬਟਾਲੀਅਨ ਦੇ ਹੈਡਕੁਆਟਰ ਵਿਖੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਇਸ ਪ੍ਰਾਪਤੀ 'ਤੇ ਜਸ਼ਨ ਮਨਾਇਆ ਗਿਆ। 

PunjabKesari

ਇਸ ਮੌਕੇ ਗੱਲਬਾਤ ਕਰਦਿਆਂ ਬੀ. ਐੱਸ. ਐੱਫ. 66ਵੀਂ ਬਟਾਲੀਅਨ ਫ਼ਾਜ਼ਿਲਕਾ ਦੇ ਕਮਾਂਡੈਂਟ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਸਾਲ ਅੰਮ੍ਰਿਤਸਰ ਵਿਚ ਹੋਣ ਵਾਲੇ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਹਾੜੇ ਮੌਕੇ ਕੀਤੀ ਜਾਣ ਵਾਲੀ ਪਰੇਡ ਦੌਰਾਨ ਇਹ ਟਰਾਫ਼ੀ ਬਟਾਲੀਅਨ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਹੱਦ 'ਤੇ ਤਾਇਨਾਤੀ ਦੇ  ਬਾਵਜੂਦ ਇਹ ਪ੍ਰਾਪਤੀ ਬਟਾਲੀਅਨ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News