21ਵੀਂ ਸਦੀ ਦਾ 21ਵਾਂ ਸਾਲ, ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਬਣੇ ਜਨਮਦਾਤੀ

Friday, Jan 01, 2021 - 12:33 PM (IST)

21ਵੀਂ ਸਦੀ ਦਾ 21ਵਾਂ ਸਾਲ, ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਬਣੇ ਜਨਮਦਾਤੀ

ਜਲੰਧਰ (ਬਿਊਰੋ) - 21ਵੀਂ ਸਦੀ ਨੂੰ 21ਵਾਂ ਸਾਲ ਲੱਗ ਰਿਹਾ ਹੈ। ਭਾਵ ਸਦੀ ਹੁਣ ਸਮਝਦਾਰ ਹੋਣ ਲੱਗੀ ਹੈ। ਇਹ ਸਮਝਦਾਰੀ ਇਸ ਸਾਲ ਦੁਨੀਆ ਵਿਚ ਵੀ ਦੇਖਣ ਨੂੰ ਮਿਲੇਗੀ। ਸਮਝ ਧਰਤੀ ਨੂੰ ਬਚਾਉਣ ਦੀ, ਸਮਝ ਹਵਾ ਅਤੇ ਪਾਣੀ ਨੂੰ ਸਾਫ਼ ਬਣਾਉਣ ਦੀ ਅਤੇ ਸਮਝ ਮਨੁੱਖੀ ਜੀਵਨ ਨੂੰ ਹਰ ਬਿਹਤਰ ਬਣਾਉਣ ਦੀ। ਇਸ ਸਦੀ ਦੇ ਪਹਿਲੇ 20 ਸਾਲਾਂ ਵਿਚ ਅਸੀਂ ਕਈ ਵੱਡੇ ਬਦਲਾਵਾਂ ਦੇ ਗਵਾਹ ਬਣੇ ਹਾਂ। ਅਸੀਂ ਮੋਬਾਇਲ ਨੂੰ ਸਮਾਰਟ ਫੋਨ ਵਿਚ ਬਦਲਦੇ ਦੇਖਿਆ ਹੈ, ਕੋਲੇ ਅਤੇ ਪਾਣੀ ਦੀ ਬਿਜਲੀ ਤੋਂ ਹਟ ਕੇ ਦੁਨੀਆ ਨੂੰ ਸੌਰ ਊਰਜਾ ਵੱਲ ਵਧਦੇ ਦੇਖਿਆ ਹੈ ਅਤੇ ਘੜੀ ਦੀ ਸੂਈ ਨੂੰ ਘੁਮਾਉਣ ਵਾਲੀ ਬੈਟਰੀ ਦੇ ਦਮ ’ਤੇ ਵੱਡੀਆਂ-ਵੱਡੀਆਂ ਕਾਰਾਂ ਅਤੇ ਗੱਡੀਆਂ ਦੇ ਪਹੀਏ ਘੁੰਮਣ ਦਾ ਦੌਰ ਦੇਖਿਆ ਹੈ।

ਇਹ ਸਦੀ ਰੀਨਿਊਵਲ ਐਨਰਜੀ ਦੇ ਨਾਲ-ਨਾਲ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦਾ ਦਹਾਕਾ ਹੋਵੇਗਾ, ਨਾਲ ਹੀ ਇਹ ਦਹਾਕਾ ਹੋਵੇਗਾ ਕਾਰਬਨ ਉਤਸਰਜਨ ਘੱਟ ਕਰਨ ਦੀ ਦਿਸ਼ਾ ’ਚ ਵੱਡੇ ਕਦਮ ਉਠਾਉਣ ਦਾ। ਇੰਗਲੈਂਡ ਨੇ 2030 ਤੋਂ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਅਗਲੇ 10 ਸਾਲਾਂ ਵਿਚ ਇੰਗਲੈਂਡ ਇਸੇ ਦਿਸ਼ਾ ਵਿਚ ਕੰਮ ਕਰੇਗਾ ਅਤੇ ਇਸ ਦੌਰਾਨ ਕਈ ਹੋਰ ਦੇਸ਼ ਵੀ ਇਸ ਦਿਸ਼ਾ ਵਿਚ ਗੰਭੀਰਤਾ ਦਿਖਾਉਣੀ ਸ਼ੁਰੂ ਕਰ ਦੇਣਗੇ।

ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨ. ਟੀ. ਪੀ. ਸੀ.) ਗੁਜਰਾਤ ਵਿਚ 2024 ਤੱਕ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਸ਼ੁਰੂ ਕਰ ਦੇਵੇਗੀ । ਇਹ ਗੁਜਰਾਤ ਦੇ ਕਛ ਵਿਚ 2500 ਏਕੜ ਵਿਚ ਬਣਾਇਆ ਜਾ ਰਿਹਾ ਹੈ ਅਤੇ ਇਸਦੀ ਸਮਰੱਥਾ 5000 ਮੈਗਾਵਾਟ ਹੋਵੇਗੀ। ਫਿਲਹਾਲ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਚੀਨ ਦੇ ਯਾਂਚੀ ਵਿਚ ਹੈ ਅਤੇ ਇਸ ਦੀ ਸਮਰੱਥਾ 820 ਮੈਗਾਵਾਟ ਹੈ।

ਦੇਸ਼ ਵਿਚ ਇਸ ਸਾਲ ਇਲੈਕਟ੍ਰਿਕ ਵਾਹਨਾਂ ਦੀ ਨਿਰਮਾਤਾ ਕੰਪਨੀ ਟੇਸਲਾ ਦੇ ਪ੍ਰਵੇਸ਼ ਨਾਲ ਇਸ ਖੇਤਰ ਵਿਚ ਵੀ ਤੇਜ਼ੀ ਆਵੇਗੀ ਅਤੇ ਸੜਕਾਂ ਤੋਂ ਗੱਡੀਆਂ ਦਾ ਧੂੰਆਂ ਘੱਟਣਾ ਸ਼ੁਰੂ ਹੋ ਜਾਵੇਗਾ। 21ਵੀਂ ਸਦੀ ਦੇ 21ਵੇਂ ਸਾਲ ਦੇ ਪਹਿਲੇ ਦਿਨ ਇਹੀ ਮੰਗਲ ਕਾਮਨਾ ਹੈ ਕਿ ਆਉਣ ਵਾਲਾ ਇਹ ਸਾਲ ਨਵੀਆਂ ਉਮੀਦਾਂ ਦਾ ਸਾਲ ਬਣੇ। ਨਵੀਂ ਰੌਸ਼ਨੀ ਦਾ ਸਾਲ ਬਣੇ ਅਤੇ ਇਹ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਜਨਮਦਾਤੀ ਬਣੇ।


author

sunita

Content Editor

Related News